Sunday, November 22, 2009

ਭਾਰੇ ਸ਼ਬਦ ਦੇ ਹੌਲੇ ਅਰਥ

ਭੂਮਿਕਾ-ਜਦੋਂ ਗੰਨੇ ਦਾ ਵਾਜ਼ਬ ਮੁੱਲ ਮੰਗਣ ਵਾਲੇ ਕਿਸਾਨਾਂ ਨੇ ਦਿੱਲੀ ਦੇ ਜੰਤਰ ਮੰਤਰ ਪਹੁੰਚ ਕੇ ਸਰਕਾਰ ਦੇ ਸ਼ਹਿਰ ਦੀ ਰਫਤਾਰ ਠੱਲ ਦਿੱਤੀ ਤਾਂ ਲੋਕ ਤੰਤਰ ਏਵੇ ਪ੍ਰਭਾਸ਼ਿਤ ਹੋਇਆ –

ਜਿਥੇ ਲੋਕਾਂ ਨੂੰ ਆਪਣੇ ਹੱਕ ਲੈਣ ਲਈ ਤੰਤਰ ਜਾਮ ਕਰਨਾਂ ਪਵੇ ਉਸ ਨੂੰ ਲੋਕਤੰਤਰ ਕਹਿੰਦੇ ਹਨ

ਗਰੀਬੀ ਦੇ ਝੰਬੇ,ਬਿਮਾਰੀਆਂ ਤੇ ਨਿੱਤ ਦੀਆਂ ਬੇਇਨਸਾਫੀਆਂ ਨਾਲ ਦੋ ਚਾਰ ਹੁੰਦੇ,ਪੈਰ ਪੈਰ ਤੇ ਠੱਗੀਦੇ,ਤੱਕੜਿਆਂ ਦੀਆਂ ਵਧੀਕੀਆਂ ਜਰਦੇ,ਅਧੀਨਗੀ ਤੇ ਜਿੱਲਤ ਦੀ ਘੁਟਣ‘ਚ ਸਾਹ ਵਰੋਲਦੇ ਤੇ ਦੋ ਵੇਲੇ ਦੀ ਰੋਟੀ ਦੇ ਜੁਗਾੜ‘ਚ ਸਾਰੀ ਜ਼ਿੰਦਗੀ ਲੰਘਾਂ ਦੇਣ ਵਾਲੇ ਭਾਰਤ ਦੇ ਅੱਧੇ ਤੋਂ ਵੱਧ ਲੋਕ‘ਲੋਕਤੰਤਰ’ਵਰਗੇ ਭਾਰੇ ਜਿਹੇ ਸ਼ਬਦ ਤੋਂ ਬਿਲਕੁਲ ਅਣਜਾਣ ਹਨ।ਉੱਤੇ ਲਿਖੀਆਂ ਅਲਾਮਤਾਂ ਦੀ ਤਸਵੀਰ ਜਦੋਂ ਸਾਡੇ ਦਿਮਾਗ ‘ਚ ਸਕਾਰ ਹੁੰਦੀ ਹੈ ਤਾਂ ਸਾਡੇ ਵਰਗੇ‘ਸਰਦੇ-ਪੁਜਦੇ’ਲੋਕਾਂ ਦੇ ਦਿਮਾਗ ‘ਚ
ਟਪਰਵਾਸੀ, ਗਲੀਆਂ ਨਾਲੀਆਂ ਤੇ ਖਾਲੀ ਪਲਾਟਾਂ ਤੋਂ ਕਬਾੜ ਚੁਗਦੇ ਤੇ ਵੱਡੇ ਸ਼ਹਿਰਾਂ ਦੇ ਬਾਹਰ ਗੰਦੇ ਨਾਲਿਆਂ ਦੇ ਕੰਢੇ ਬੈਠੇ ਲੋਕਾਂ ਦੀ ਤਸਵੀਰ ਬਣਦੀ ਹੈ।ਅਸੀ (ਤੇ ਸ਼ਾਇਦ ਸਾਡੇ ਚੋਂ ਹੀ ਨਿਕਲੇ ਸਾਡੇ ਪ੍ਰਤੀਨਿਧ)(ਲੀਡਰ) ਭੁਲ ਜਾਂਦੇ ਹਨ ਕਿ ਹੋਰ ਵੀ ਬਹੁਤ ਨੇ ਜੋ ਝੁਗੀਆਂ‘ਚ ਨਹੀਂ ਰਹਿੰਦੇ ਕਬਾੜ ਇਕੱਠਾਂ ਨਹੀ ਕਰਦੇ ਪਰ ਹਲਾਤ ਉਹਨਾਂ ਦੇ ਕੋਈ ਵੱਖਰੇ ਨਹੀਂ । ਮਸਲਨ ਸਾਡੇ ਪਿੰਡਾਂ ਦੇ ਬੇਜ਼ਮੀਨੇ ਤੇ ਘੱਟ ਜ਼ਮੀਨੇ ਕਿਸਾਨ, ਫੈਕਟਰੀ ਮਜ਼ਦੂਰ ਤੇ ਛੋਟਾ ਦੁਕਾਨਦਾਰ। ਬਹੁਤ ਥੋੜੇ ਫਰਕ ਨਾਲ ਹਲਾਤ ਇੱਕੋ ਜਿਹੇ ਹੀ ਹੁੰਦੇ ਨੇ,ਬਸ ਇਹ ਲੋਕ ਉੱਦਮ ਕਰਕੇ ਜਾਂ ਗਾਢੇ-ਸਾਂਢੇ ਕਰਕੇ ਸਾਲ ਛਿਮਾਹੀ ਮਾੜਾ ਮੋਟਾ ਲੀੜ੍ਹਾਂ ਲੱਤਾ ਬਣਾਂ ਲੈਦੇ ਨੇ ਤੇ ਫੜ੍ਹ-ਤੜ੍ਹ ਕੇ ਜਿੰਦਗੀ ‘ਚ ਇੱਕ ਵਾਰ ਸਿਰ ਤੇ ਛੱਤ ਦਾ ਜੁਗਾੜ ਕਰ ਲੈਦੇ ਨੇ,ਪਰ ਨਿੱਤ ਉਸੇ ਮੌਤੇ ਹੀ ਮਰਨਾਂ ਪੈਦਾ ਹੈ ਜਿਸ ਮੌਤੇ ਸਾਨੂੰ ਅੱਤ ਗਰੀਬ ਲੱਗਦੇ ਲੋਕ ਮਰਦੇ ਦਿਸਦੇ ਹਨ। ਤਹਾਨੂੰ ਇਹ ਜਾਣ ਕੇ ਸ਼ਾਇਦ ਹੈਰਨੀ ਹੋਵੇਗੀ ਕਿ ਭਾਰਤ ‘ਚ ਅਜਿਹੇ ਬੇਵੱਸ ਤੇ ਗਰੀਬੜੇ ਲੋਕਾਂ ਦੇ ਸਮੂਹ ਨੂੰ ‘ਲੋਕਤੰਤਰ’ ਕਿਹਾ ਜਾਦਾ ਹੈ।
ਜੇ ਤੁਸੀ ਗਰੀਬੀ ਦੀਆਂ ਤਲਖ ਹਕੀਕਤਾਂ ਨਾਲ ਦੋ ਚਾਰ ਹੋਏ ਹੋਵੋ ਜਾਂ ਗਰੀਬੀ ਨੂੰ ਨੇੜਿਓ ਦੇਖਣ ਦਾ ਮੋਕਾਂ ਮਿਲਿਆਂ ਹੋਵੇ ਤਾਂ ਤੁਸੀ ਅਖਬਾਰਾਂ‘ਚ ਛਪਦੇ ਲੀਡਰਾਂ ਦੇ ਬਿਆਨਾਂ ਬਿਆਨਾਂ ਤੇ ਹੱਸੋਗੇ ਜਾਂ ਉਨ੍ਹਾਂ ਨੂੰ ਮੋਟੀ ਗਾਲ ਨਾਲ ਨਿਵਜੋਗੇ।
60 ਸਾਲਾਂ ਦੇ ਬੁੱਢੇ‘ਰਾਸ਼ਟਰ’ਨੂੰ ਲੋਕਾਂ ਦਾ ਤੰਤਰ ਕਹਿ ਕੇ ਉਸ ਦੇ ਬੁਢਾਪੇ ਦਾ ਮਖੋਲ ਉਡਾਇਆ ਜਾ ਰਿਹਾ ਹੈ।ਜਦੋ ਕਿ ਲੋਕ ਤਾਂ ਇਸ ਦੇ ਬਚਪਨ ‘ਚ ਹੀ ਇਸ ਤੋਂ ਕੋਹਾਂ ਦੂਰ ਭੱਜ ਗਏ ਸਨ,ਜਦੋਂ ਲੋਕਾਂ ਨੇ ‘ਰਾਸ਼ਟਰ’ ਨੂੰ ਨਹਿਰੂ ਤੇ ਗਾਂਧੀ ਦੀ ਗੋਦ ‘ਚ ਅੰਗਰੇਜ਼ਾਂ ਦਾ ਜੂਠਾ ਨਿਪਲ ਚੁੰਗਦੇ ਦੇਖਿਆ ਸੀ।‘ਰਾਸ਼ਟਰ’ਰਿੜ੍ਹਨ ਲੱਗਾਂ ਤਾਂ ਪੱਛਮ ਵੱਲ ਨੂੰ ਹੀ ਰਿੜਿਆਂ।ਪੰਜ ਸਾਲਾ ਯੋਜਨਾਂਵਾਂ ਦੇ ਛਣਕਣੇ ਵੱਜਦੇ,ਆਰਥਿਕ ਨੀਤੀਆਂ ਦੀਆਂ ਲੋਰੀਆਂ ਸੁਣਾਈਆਂ ਜਾਂਦੀਆਂ ਤੇ ਭੁਖਣ ਭਾਣੇ ਲੋਕ ਢਿੱਡ ਵਜਾਉਦੇ ਤੇ ‘ਰਾਸ਼ਟਰ'ਘੂਕ ਸੋਂਦਾ। ਅਲੱਥ ਪੁੱਤ ਵਾਂਗ ਆਂਢ ਗੁਆਂਢ ਨਾਲ ਪੰਗੇ ਲੈ ਕੇ ਹਜ਼ਾਂਰਾਂ ਮਾਂਵਾਂ ਦੇ ਪੁੱਤ ਮਰਵਾਏ,ਬਜ਼ਾਰਿਤ ਕੀਤੇ ਤੇ ਗੁਆਂਢ ‘ਚ ਵੈਰ ਵੀ ਵਧਾਇਆ।‘ਰਾਸ਼ਟਰ’ਜਦੋਂ ਥੋੜਾਂ ਵੱਡਾਂ ਹੋਇਆਂ ਤਾਂ ਇੰਦਰਾਂ ਦੀ ਉਗਲ ਫੜ੍ਹ ਕੇ ਖੇਡਦੇ ਖੇਡਦੇ ਨੇ ਫਾਸ਼ੀਵਾਦ ਦਾ ਮੁਕਟ ਪਾ ਕੇ ਤਾਂਡਵ ਨਾਚ ਨੱਚਵਾਂ ਸ਼ੁਰੂ ਕਰ ਦਿੱਤਾ । ਵੈਲੀ ਬਣੇ ‘ਰਾਸ਼ਟਰ’ ਨੇ ਲੋਕਾਂ ਦੀ ਜੁਬਾਨ ਤੱਕ ਬੰਦ ਕਰ ਦਿੱਤੀ ਤੇ ਪਿੱਛੋਂ ਇਹਦੇ ਜੰਮਣ ਤੇ ਪਾਲਣ ‘ਚ ਦਾਈ ਵਰਗਾ ਰੋਲ ਨਿਭਾਉਣ ਵਾਲੇ ਲੱਖਾਂ ਸਿੱਖਾਂ ਨੂੰ ਲੋਕਤੰਤਰ ਦਾ ਅਸਲੀ ਚਿਹਰਾ ਵਿਖਾਇਆ।ਇਸਦੀ ਸੈਤਾਨੀਅਤ ਮੁੱਕੀ ਨਹੀਂ,ਹਜ਼ਾਰਾਂ ਸਾਲਾਂ ਦੀ ਗੁਲਾਮੀ ਤੋਂ ਬਾਅਦ ਮਿਲੀ ਅਜ਼ਾਦੀ ਨੂੰ ਮਾਨਣ ਦੀ ਥਾਂ ਇਹ ਗੁਲਾਮੀ ਦੀ ਜੜ੍ਹ ਰਹੀਆਂ ਉਨਾਂ ਰੀਤਾਂ ਨੂੰ ਮੁੜ ਸੁਰਜੀਤ ਕਰਨ ਦੇ ਆਹਰ ‘ਚ ਲੱਗ ਗਿਆ ਤੇ ‘ਹਿੰਦੂਤਵ’ਦੇ ਨਾਹਰੇ ਹੇਠ ਦਲਿਤਾਂ ਤੇ ਘੱਟ ਗਿਣਤੀਆਂ ਨੂੰ ਕੁਚਲਣ ਲੱਗਾ।ਇਹਦੇ ਕੁਝ ਲਾਡਲੇ ਲੋਕਾਂ ਦਾ ਖੂਨ ਪੀ ਪੀ ਕੇ ਸਪੋਲੀਆਂ ਤੋਂ ਅਜਗਰ ਹੋ ਗਏ। ਜਵਾਨੀ ਤੋਂ ਬੁਢਾਪੇ ਤੱਕ ਇਸਨੇ ਕਈ ਭੇਸ ਬਦਲੇ ਆਪਣੇ ਹੀ ਲੋਕਾਂ ਨੂੰ ਕੋਹਿਆਂ ਤੇ ਮਾਰਿਆ,ਤੇ ਫਿਰ ਇਹ ਦੁਨੀਆਂ ਦੇ ਸਭ ਤੋਂ ਵੱਡੇ ਲਕਤੰਤਰ ਵਜੋ ਪ੍ਰਭਾਸ਼ਿਤ ਹੋਇਆ।

1 ਆਪਣੀ ਰਾਇ ਇਥੇ ਦਿਓ-:

Anonymous,  November 23, 2009 at 6:25 PM  

good, but .........

ਮੁੱਠੀ 'ਚੋਂ ਕਿਰਦੇ ਪਲ

ਧੰਨਵਾਦ

ਇਸ ਵੈਬ ਪੇਜ 'ਤੇ ਫੇਰੀ ਪਾਉਣ ਵਾਲਿਆ ਦਾ ਧੰਨਵਾਦ

  © Blogger templates Newspaper III by Ourblogtemplates.com 2008

Back to TOP