Tuesday, November 24, 2009

ਪਿਛਲੇ ਜਨਮ ਦੇ ਰਾਜ ਦਾ ਰਾਜ

ਚਰਨਜੀਤ ਸਿੰਘ ਤੇਜਾ
ਖਬਰੀ ਚੈਨਲ ਤੇ ਅਖਬਾਰਾਂ ਐੱਨ.ਡੀ.ਟੀ.ਵੀ. ਇਮੈਜ਼ਨ ਤੇ ਨਵੇਂ ਸ਼ੁਰੂ ਹੋਣ ਜਾ ਰਹੇ ਪ੍ਰੋਗਰਾਮ ‘ਰਾਜ ਪਿਛਲੇ ਜਨਮ ਕਾ’ ਦੀਆਂ ਝਲਕੀਆਂ ਦਿਖਾ ਰਹੇ ਹਨ ਤੇ ਦੱਸ ਰਹੇ ਹਨ ਕਿ ਹੁਣ ਮਨੁੱਖ ਦੇ ਪਿਛਲੇ ਜਨਮ ਦੇ ਰਾਜ, ਰਾਜ ਨਹੀਂ ਰਹਿਣਗੇ ਸਗੋਂ ਹਰ ਬੰਦਾ ਟੀ.ਵੀ ਸਕਰੀਨ ਤੇ ਦਿਖਾਏ ਜਾ ਰਹੇ ਮਸ਼ਹੂਰ ਫਿਲਮੀ ਕਲਾਕਾਰਾਂ ਵਾਗੂ ਇਸ ਰਾਜ ਤੋਂ ਜਾਣੂ ਹੋ ਸਕੇਗਾ।ਹਿਪਨੋਟਾਇਜ਼ (ਸੰਮੋਹਣ)ਵਰਗੀ ਵਿਧੀ ਦੁਆਰਾ ਇਕ ਅਧਿਆਤਮਕ ਦਿੱਖ ਵਾਲੀ ਜਨਾਨੀ ਇਹ ਸਾਰਾ ਕਰਤੱਬ ਕਰਦੀ ਦਿਖਾਈ ਜਾ ਰਹੀ ਹੈ। ਪ੍ਰੋਗਰਾਮ ਦੀਆਂ ਝਲਕੀਆਂ ‘ਚ ਸ਼ੇਖਰ ਸੁਮਨ ਆਪਣੇ ਆਪ ਨੂ ਕਿਸੇ ਬਾਹਰਲੇ ਦੇਸ਼ ਦਾ ਜੰਮਪਲ ਦੱਸ ਰਿਹਾ ਹੈ, ਸੇਲੀਨਾਂ ਜੇਤਲੀ ਪਿਛਲੇ ਜਨਮ ‘ਚ ਆਪਣੇ ਆਪ ਨੂੰ ਅੱਤ ਦੀ ਗਰੀਬ ਦੱਸ ਰਹੀ ਹੈ ਤੇ ਮੋਨਿਕਾ ਬੇਦੀ ਕਹਿੰਦੀ ਹੈ ਕਿ ਉਸ ਦਾ ਪੁਰਤਗਾਲ ਨਾਲ ਇਸ ਜਨਮ ‘ਚ ਹੀ ਨਹੀਂ ਸਗੋਂ ਪੂਰਬਲੇ ਜਨਮ ‘ਚ ਵੀ ਸਬੰਧ ਰਿਹਾ ਹੈ।
ਪ੍ਰੋਗਰਾਮ ਦੇ ਪਿਛਲੀ ਸੋਚ ਨੂੰ ਜਾਨਣ ਤੋਂ ਪਹਿਲਾ ਅਸੀ ਪੂਰਬਲੇ ਜਨਮ ਬਾਰੇ ਧਰਮ, ਅੰਧਵਿਸਵਾਸ ਤੇ ਤਰਕ ਦੇ ਅਧਾਰ ਤੇ ਸੋਚ-ਵਿਚਾਰ ਕਰ ਲੈਦੇ ਹਾ। (ਹੋਰ ਪੜ੍ਹਨ ਲਈ ਹੈਡਿੰਗ 'ਤੇ ਕਲਿੱਕ ਕਰੋ)
ਦਰਅਸਲ ਮਰ ਕੇ ਬੰਦਾ ਕਿਥੇ ਜਾਦਾ ਹੈ ਤੇ ਜੰਮਣ ਤੋਂ ਪਹਿਲਾਂ ਬੰਦਾ ਕਿਥੋਂ ਆਉਦਾ ਹੈ? ਇਸ ਬਾਰੇ ਲਗਭਗ ਸਾਰੇ ਧਰਮਾਂ ਵਾਲੇ ਆਪੋ-ਆਪਣੇ ਵੱਖ-ਵੱਖਰੇ ਵਿਚਾਰ ਰੱਖਦੇ ਹਨ। ਪਿਛਲੇ ਜਨਮ ਨੂੰ ਇਸਾਈਆਂ, ਹਿੰਦੂਆਂ ਤੇ ਕੁਝ ਹੋਰ ਏਸਿਆਈ ਧਰਮਾਂ ‘ਚ ਅੰਧ ਵਿਸ਼ਵਾਸ ਤੋਂ ਵੀ ਅੱਗੇ ਜਾ ਕੇ ਮੰਨਿਆਂ ਜਾਦਾ ਹੈ। ਹਿੰਦੂ ਧਰਮ ‘ਚ ਤਾਂ ਹਜ਼ਾਰਾਂ ਕਹਾਣੀਆਂ ਪਿਛਲੇ ਜਨਮ ਦੇ ਅਧਾਰ ਤੇ ਲਿਖੀਆਂ ਹੋਈਆਂ ਹਨ ਤੇ ਅੱਧੇ ਦੇਵੀਆਂ ਦੇਵਤੇ ਵੱਖ ਵੱਖ ਜਨਮਾਂ ‘ਚ ਬਦਲਵੇ ਨਾਂ ਰੱਖ ਨਵੇ ਜਨਮਾਂ ‘ਚ ਭਟਕਦੇ ਹੋਏ ਦੱਸੇ ਜਾਦੇ ਹਨ। ਭਾਵੇ ਕਿ ਸਿੱਖ ਧਰਮ ‘ਚ ਸਿੱਖ ਸਿਧਾਂਤ ਤੇ ਗੁਰਬਾਣੀ ਪਿਛਲੇ ਜਨਮ ਤੇ ਜੂਨਾਂ ਦੀ ਨਿਖੇਧੀ ਕਰਦੇ ਹਨ ਪਰ ਤ੍ਰਸਦੀ ਹੈ ਕਿ ਸਿਧਾਂਤ ਤੇ ਗੁਰਬਾਣੀ ਪੜ੍ਹਦਾ ਵਿਚਾਰਦਾ ਕੌਣ ਹੈ। ਬ੍ਰਹਮਣਵਾਦ ਦੇ ਖਾਸੇ ਹੇਠ ਸਿੱਖਾਂ ‘ਚ ਪੂਰਬਲੇ ਜਨਮ ਦੀਆਂ ਹਿੰਦੂਆਂ ਤੋਂ ਵੀ ਵੱਧ ਸਾਖੀਆਂ ਪ੍ਰਚਲਤ ਹਨ । ਹੋਰ ਤਾਂ ਹੋਰ ਗੁਰੂ ਗੋਬਿੰਦ ਸਿੰਘ ਜੀ ਨੂੰ ਪਿਛਲੇ ਜਨਮ ‘ਚ ਹੇਮਕੁੰਟ ਦਾ ਵਾਸੀ ਦੱਸਿਆ ਜਾਦਾਂ ਹੈ ਤੇ ਇਸ ਵੇਲੇ ਸਿੱਖਾਂ ਲਈ ਗਰਮੀਆਂ ਦੇ ਦਿਨਾਂ ‘ਚ ਸੱਭ ਤੋਂ ਵਧੀਆਂ ਪਿਕਨਿਕ ਸਪਾਟ ਬਣਿਆ ਹੋਇਆਂ ਹੈ । ਤੇ ਹੇਮਕੁੰਟ ਦੇ ਰਾਹ ‘ਚ ਪੈਂਦੀਆਂ 2-3 ਸਟੇਟਾਂ ਵਿੱਚ ਸਿੱਖਾਂ ਵਲੋਂ ਰੋੜਿਆ ਪੈਸਾ ਸਥਾਨਕ ਲੋਕਾਂ ਦਾ ਜੀਵਨ ਪੱਧਰ ਉੱਚਾ ਚੁਕਣ ਲਈ ਮਦਦਗਾਰ ਸਿੱਧ ਹੋ ਰਿਹਾ ਹੈ ।ਸਿੱਖਾਂ ਦਾ ਮੂਰਖ ਸਾਧ ਲਾਣਾ ਬ੍ਰਹਮਣੀ ਕਹਾਣੀਆਂ ‘ਚ ਗੁਰੂਆਂ ਤੇ ਗੁਰੂ ਕਿਆਂ ਸਿੱਖਾਂ ਨੂੰ ਫਿੱਟ ਕਰ ਕਰ ਕੇ ‘ਫਿਟਦਾ’ ਜਾ ਰਿਹਾ ਹੈ।
ਵੱਖ ਧਰਮਾਂ ਦੇ ਧਾਰਮਿਕ ਗ੍ਰੰਥਾਂ, ਮਾਨਸਿਕ ਰੋਗੀਆਂ, ਪੁਜਾਰੀ ਤੇ ਸੰਤ ਮੰਡਲੀਆਂ ਤੋਂ ਇਲਾਵਾਂ ਭਾਰਤੀ ਮੀਡੀਆਂ ਵੀ ਪਿਛਲੇ ਜਨਮ ਦੇ ਗਪੋੜੇ ਛੱਡਣ ‘ਚ ਇਨ੍ਹਾਂ ਮਨਸਿਕ ਰੋਗੀਆਂ ਦੇ ਨਾਲ ਹੀ ਖੜ੍ਹਾ ਹੂੰਦਾ ਹੈ।ਖਬਰੀ ਚੈਨਲ ਅਕਸਰ ਹੀ ਕਿਸੇ ਮਰੀਜ਼ ਨੂੰ ਅਧਾਰ ਬਣਾ ਕੇ ਪਿਛਲੇ ਜਨਮ ਦੇ ਦਾਅਵੇ ਕਰਦੇ ਦੇਖੇ ਗਏ ਹਨ।
ਪਿਛਲੇ ਜਨਮ ਦੇ ਖਿਆਲ ਨੂੰ ਮਨੋਂ ਰੋਗ ਕਹਿਣ ਤੋਂ ਪਹਿਲਾ ਇਸ ਨੂੰ ਤਰਕ ਦੇ ਅਧਾਰ ਤੇ ਵੀ ਪਰਖ ਲੈਣਾ ਚਾਹੀਦਾ ਹੈ।ਅਜਿਹੇ ਗਪੋੜੇ ਛੱਡਣ ਤੇ ਇਨ੍ਹਾਂ ‘ਚ ਵਿਸ਼ਵਾਸ ਰੱਖਣ ਵਾਲੇ ਲੋਕਾਂ ਨੂੰ ਸਭ ਤੋਂ ਪਹਿਲਾ ਸੁਆਲ ਤਾਂ ਇਹੀ ਬਣਦਾ ਹੈ ਕਿ ਅਜਿਹੀ ਕਿਹੜੀ ਚੀਜ਼ ਹੈ ਜਿਸ ਰਾਹੀਂ ਇਹ ਪੂਰਬਲੇ ਜਨਮ ਦੀ ਜਾਣਕਾਰੀ ਅਗਲੇ ਜਨਮ ‘ਚ ਆ ਜਾਦੀ ਹੈ। ਮੇਰਾ ਮਤਲਬ ਮੈਟਰ ਤੋਂ ਹੈ। ਜਦ ਮੈਟਰ ਹੀ ਅੱਗੇ ਨਹੀਂ ਜਾ ਰਿਹਾ ਤਾਂ ਯਾਦ ਸ਼ਕਤੀ ਕਿਵੇਂ ਅਗਲੇ ਜਨਮ ‘ਚ ਚਲੇ ਗਈ? ਸਭ ਕੁਝ ਤਾਂ ਪਿਛਲੇ ਜਨਮ ‘ਚ ਦਫਨ ਹੋ ਗਿਆ ਸੀ।
ਗੱਲ ਇਸ ਪ੍ਰੋਗਰਾਮ ਦੇ ਸਬੰਧ ‘ਚ ਹੀ ਕਰ ਲਈ ਜਾਵੇ। ਦਰਅਸਲ ਪ੍ਰੋਗਰਾਮ ‘ਚ ਫਿਲਮੀ ਕਲਾਕਾਰ ਲਏ ਗਏ ਹਨ ਤਾਂ ਕਿ ਪਿਛਲੇ ਜਨਮ ਦੀ ਅਦਾਕਾਰੀ ਵਧੀਆਂ ਤਰੀਕੇ ਨਾਲ ਕਰਵਾਈ ਜਾ ਸਕੇ। ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਪ੍ਰੋਗਰਾਮ ਦੀਆਂ ਦੋ ਚਾਰ ਕਿਸ਼ਤਾਂ ਦੇਖਣ ਤੋਂ ਬਾਅਦ ਕੋਈ ਵੀ ਆਮ ਆਦਮੀ ਇਸ ਪ੍ਰੋਗਰਾਮ ਦੇ ਸੈਟ ਤੇ ਜਾ ਕੇ ਪਿਛਲੇ ਜਨਮ ਦੀਆਂ ਕਹਾਣੀਆਂ ਸੁਣਾਉਣ ਲੱਗ ਪਏਗਾ। ਕਿਉਕਿ ਵਿਗਿਆਨਕ ਤੌਰ ਤੇ ਵੀ ਸਿੱਧ ਕੀਤਾ ਜਾ ਸਕਦਾ ਹੈ ਕਿ ਅੰਧਵਿਸਵਾਸੀ ਗੱਲਾਂ ਸਾਡੇ ਮਨ ਤੇ ਆਪਣਾਂ ਪੱਕਾ ਪ੍ਰਭਾਵ ਜਮਾਂ ਲੈਦੀਆਂ ਹਨ ਤੇ ਸਾਡੇ ਅਵਚੇਤਨ ‘ਚ ਵੱਸ ਜਾਦੀਆਂ ਹਨ ਜਿੰਨਾਂ ਨੂੰ ਹਿਪਨੋਟਾਇਜ਼ ਰਾਹੀ ਬੁਲਵਾਇਆ ਜਾ ਸਕਦਾ ਹੈ। ਤਰਕਸ਼ੀਲ ਵਾਲਿਆਂ ਨੂੰ ਅਜਿਹਾ ਕਰਦਿਆਂ ਆਮ ਦੇਖਿਆ ਜਾ ਸਕਦਾ ਹੈ।ਬਾਕੀ ਇਹ ਮੇਰਾ ਦਾਅਵਾ ਹੈ ਕਿ ਜੇ ਕੋਈ ਮੇਰੇ ਕੋਲੋਂ ਕਿਸੇ ਵੀ ਵਿਧੀ ਰਾਹੀਂ ਮੇਰੇ ਪਿਛਲੇ ਜਨਮ ਦੀ ਜਾਣਕਾਰੀ ਕਢਵਾ ਲਏ ਜਾ ਦੱਸ ਦਏ ਤਾਂ ਮੈ ਆਪਣੀ ਕੁਲ ਮਾਲਕੀ (ਸਵਾ ਦੋ ਕਿਲੇ) ਉਸ ਨੂੰ ਦੇ ਦੇਵਾਗਾ। ਕਿਉਕਿ ਤਰਕਸੀਲ ਡਾ ਮੇਘ ਰਾਜ ਮਿੱਤਲ ਦਾ ਮੰਨਣਾ ਹੈ ਕਿ ਸੰਮੋਹਣ ਵੀ ਉਸ ਨੂੰ ਕੀਤਾ ਜਾ ਸਕਦਾ ਹੈ ਜੋ ਹੋਣਾਂ ਚਹੰਦਾ ਹੋਵੇ।
ਹੁਣ ਸੁਆਲ ਇਹ ਉਠਦਾ ਹੈ ਕਿ ਕੀ ਪਿਛਲੇ ਜਨਮ ਦੀ ਇਸ ਖੇਡ ਨੁੰ ਟੀਵੀ ਸਕਰੀਨ ਤੇ ਖੇਡਣ ਨਾਲ ਕੀ ਮੀਡੀਏ ਨੂੰ ਟੀ.ਆਰ.ਪੀ ( ਦੇਖਣ ਵਾਲਿਆਂ ਦੀ ਗਿਣਤੀ) ਤੋਂ ਇਲਾਵਾ ਵੀ ਕੋਈ ਲਾਭ ਹੋਵੇਗਾ? ਜੇ ਭਾਰਤੀ ਟੈਲੀਵਿਯਨ ਦੇ ਇਤਿਹਾਸ ‘ਚ ਅਜਿਹੇ ਧਾਰਮਿਕ ਤੇ ਅੰਧਵਿਸ਼ਵਾਸੀ ਗਪੋੜਿਆਂ ਦਾ ਲੇਖਾ ਜੋਖਾਂ ਕੀਤਾ ਜਾਏ ਤਾਂ ਇਸ ਸਭ ਪਿਛੇ ਲੁਕੀ ਕੂੜ ਸੋਚ ਦਾ ਪਤਾ ਲੱਗੇਗਾ । ਜੋ ਹਿੰਦੂਤਵੀ ਏਜੰਡਾ ਲਾਗੂ ਕਰਨ ਲਈ ਬ੍ਰਹਮਣਵਾਦ ਦੀਆਂ ਮਰੀਆਂ ਮੁਕੀਆਂ ਰੀਤਾਂ ਦਾ ਮਰਿਆ ਸੱਪ ਅਵਾਮ ਦੇ ਗੱਲ ਪਾਉਣ ਦੇ ਮਨਸੂਬੇ ਘੜੀ ਬੈਠੀ ਹੈ। ਮੀਡੀਏ ਦੇ ਪ੍ਰਭਾਵਾਂ ਦੇ ਖੋਜਾਰਥੀ ਦੱਸਦੇ ਹਨ ਕਿ ਮੀਡੀਆਂ ਦਰਸ਼ਕਾਂ ਦੇ ਮਨਾਂ ਤੇ ਗੋਲੀ ਵਰਗਾ ਅਸਰ ਕਰਦਾ ਹੈ।ਜੇ ਇਸ ਅਸਰ ਨੂੰ ਸਾਫ ਦੇਖਣਾ ਹੋਵੇ ਤਾਂ ਆਪਣੇ ਆਲੇ ਦੁਆਲੇ ਸਹਿਜੇ ਦੇਖਿਆ ਜਾ ਸਕਦਾ ਹੈ। ਕਈ ਸਦੀਆਂ ਤੋਂ ਬ੍ਰਹਮਣ ਦੀ ਪ੍ਰਭੂਸੱਤਾਂ ਨੂੰ ਨਕਾਰਦੇ ਆਏ ਸਾਡੇ ਪੰਜਾਬੀ ਭਰਾ ਅੱਜ ਪੂਰੀ ਤਰਾਂ ਬ੍ਰਹਮਣਵਾਦ ਨਾਲ ਗ੍ਰਸੇ ਹੋਏ ਹਨ। ਉਹਨਾਂ ਰੀਤਾਂ ਨੁੰ ਮੁੜ ਅਪਣਾਂ ਰਹੇ ਨੇ ਜਿਨਾਂ ਨੂੰ ਸਾਡੀ ਜ਼ਿਹਨੀਅਤ ਚੋਂ ਕੱਢਣ ਲਈ ਗੁਰੁ ਬਾਬੇ ਨਾਨਕ ਨੇ ਪਰਿਵਾਰ ਸਰਕਾਰਾਂ ਤੇ ਹਜ਼ਾਰਾਂ ਸਾਲ ਪੁਰਾਣੇ ਸੰਸਕਾਰਾ ਨਾਲ ਟੱਕਰ ਲਈ। ਪਰ ਅਸੀ ਉਸ ਦੀ ਘਾਲ ਕਮਾਈ ਖੂਹ ਖਾਤੇ ਪਾ ਕੇ ਉਨਾਂ ਕੁਰੀਤਾਂ ਮਗਰ ਹੀ ਹੋ ਤੁਰੇ ਜਿੰਨਾਂ ਨੰ ੳਨ੍ਹਾਂ ਨੇ ‘ਜਾਲਓ ਐਸੀ ਰੀਤ’ ਕਹਿ ਕੇ ਅੱਗ ਲਾਈ ਸੀ। ਸੋ ਭਾਰਤੀ ਮੀਡੀਏ ਦੀ ਇਸ ਮਾਰੂ ਸ਼ਜਿਸ਼ ਤੋਂ ਸਿਰਫ ਜਾਗਰੂਕ ਹੋ ਕੇ ਹੀ ਬਚਿਆ ਜਾ ਸਕਦਾ ਹੈ।

2 ਆਪਣੀ ਰਾਇ ਇਥੇ ਦਿਓ-:

gurudaas November 25, 2009 at 3:21 AM  

wadia ae janab k tuhade warge sajjan lokaa nu jaagrat kari jande nae nahi taa eah bhen dani dae baman lokaa nu khaa jaan.

professionaljournalists February 5, 2010 at 9:27 PM  

Teja ji.........its a very appreciable initiative by you.the every word u have written is absolutely right....and you have choosen a very appropirate media for this purpose.....the more and moreyouth can be included through it...which is the need of today....

ਮੁੱਠੀ 'ਚੋਂ ਕਿਰਦੇ ਪਲ

ਧੰਨਵਾਦ

ਇਸ ਵੈਬ ਪੇਜ 'ਤੇ ਫੇਰੀ ਪਾਉਣ ਵਾਲਿਆ ਦਾ ਧੰਨਵਾਦ

  © Blogger templates Newspaper III by Ourblogtemplates.com 2008

Back to TOP