Monday, March 1, 2010

ਧਰਮ-ਕਰਮ


ਬਾਬਾ ਗੁਸਾ ਨਾ ਕਰੀ

ਤੂੰ ਮੂਰਤੀ ਦਾ ਵਿਰੋਧ ਕਰਦਿਆ

ਲੋਕਾਂ ਤੋਂ ਭੂਤਨਾਂ ਤੇ ਬੇਤਾਲਾ ਅਖਵਾਇਆ

ਅੱਕ ਖਾਧੇ ਤੇ ਰੋੜਾ ‘ਤੇ ਸੇਜ ਵਿਛਾਇਆ

ਤੂੰ ਤਾਂ ਕਹਿੰਦਾ ਸੀ

‘ਗੁਰ ਸ਼ਬਦ ਗੁਰ ਮੂਰਤ ਹੈ’

ਪਰ ਅੱਜ ਤੇਰੇ ਸਿੰਘਾਂ ਨੂੰ

ਵਪਾਰ ਵਧਾਉਣ ਲਈ

ਘਰਾਂ ਨੂੰ ਸਜਾਉਣ ਲਈ

ਧੂਪ ਵੱਟੀ ਕਰਨ ਲਈ

ਸਹੰ ਖਾਂਦਿਆਂ ਹੱਥ ਧਰਨ ਲਈ

ਤੇਰੀ ਬੜੀ ਜ਼ਰੂਰਤ ਏ

ਕੀ ਕਰੀਏ ?

ਅਸੀ ਗੁਟਕੇ ਪੜ੍ਹ ਪੜ੍ਹ ਯਾਦ ਕਰ ਲਏ, ਤੂੰ ਨਹੀਂ ਬਹੁੜਿਆ

ਫਿਰ ਤੈਨੂੰ ਸ਼ਾਖਸਾਤ ਕਰਨ ਲਈ, ਇਹ ਨਵਾਂ ਤਰੀਕਾ ਅਹੁੜਿਆ

ਠਾਠ ਵਾਲੇ ਵੱਡੇ ਸਾਧ ਨੇ ਤੈਨੂੰ ਪਰਗਟ ਕੀਤਾ

ਤੇ ਘੁਗੂ ਘੋੜੇ ਬਣਾਉਣ ਵਾਲੇ 'ਬਈਏ' ਨੇ ਤੇਰੇ ਲੜ ਲਾਇਆ

ਪੰਜਾਂਵਾ ਦਾ ‘ਲਾਫ਼ਿੰਗ ਬੁੱਧਾਂ’ ਤੇ ਵੀਆਂ ਦਾ ਬਾਬਾ ਨਾਨਕ

‘ਤੇਜਾ’ ਸੱਤਰਾਂ ਰੁਪਈਆਂ ‘ਚ ਧਰਮ-ਕਰਮ ਕਰ ਆਇਆ

ਚਰਨਜੀਤ ਸਿੰਘ ਤੇਜਾ

4 ਆਪਣੀ ਰਾਇ ਇਥੇ ਦਿਓ-:

Editor March 3, 2010 at 12:02 AM  

ਖ਼ਿਆਲ ਵਧੀਆ ਹੈ, ਵਿਅੰਗ ਵੀ ਅਤੇ ਪੇਸ਼ ਕਰਨ ਦਾ ਅੰਦਾਜ਼ ਵੀ।

ਬਸ ਇਨ੍ਹਾਂ ਲਫ਼ਜ਼ਾਂ ਵੱਲ ਧਿਆਨ ਦਿਓ
ਗੁਸਾ-ਗੁੱਸਾ
ਭੂਤਨਾਂ-ਭੂਤਨਾ
ਰੋੜਾ-ਰੋੜਾਂ
ਸੇਜ਼ ਵਛਾਈ
ਸਹੰ-ਸਹੁੰ
ਸ਼ਾਖਸਾਤ-ਸਾਖ਼ਸ਼ਾਤ, ਵੈਸੇ ਇਸ ਲਈ ਪੰਜਾਬੀ ਦਾ ਆਪਣਾ ਲਫ਼ਜ਼ ਪ੍ਰਤੱਖ ਵੀ ਮੌਜੂਦ ਹੈ।

ਘੁਗੂ-ਘੁੱਗੂ
ਬਈਏ-ਭੱਈਏ
ਪੰਜਾਂਵਾ-ਪੰਜਾਹਾਂ
ਵੀਆਂ-ਵੀਹਾਂ

davinder March 3, 2010 at 1:43 AM  

Waah bai Tejiaa.............. tu bhaaven dharam kmaon te rupayiye 70 kharche hon par

Jinnaa piariaan golak lutt khadhi
izzat vech chaddi
dhram khilaar ta
te fer v see nahi uchari
Ohna de Dhann kamai da dhiaan**********


Jihnna Ghariba de dhidh latt chaddi
Mazlumaan de goli deh maari
Panth paggaan ch roliaan
te Guru dee gat vigari
Tinna daa Dhiyaan dh*** k ........


Kive ohna brabar de dharmi ho javoge
Kall nu Naastik he Kahavoge
Ya panth de dokhi gardaan k
Wichon Sheke javonge

Unknown March 3, 2010 at 5:50 AM  

kmal kar diti yar.kavita bahut vadea likhi hea

Paramjit Singh November 5, 2010 at 5:30 AM  

vIr crnjIq isMG qyjw jI gur Pqyih prvwn krnI[ A`j hI quhwfI sweIt Kwlsw inaUz rwhI pMhuc ky, quhwfI kivqw pVHky vwikAw hI AwnMd AwigAw[ s`c kihxw, suxnw qy ilKxw bhuq AOKw hY[ qusIN s`c ilKky s`c ilKx cwilAW dI SUcI iv`c swml ho gey ho[ prmjIq isMG fw:{ Pon 0091 98149 56247} Font AmritLipi

ਮੁੱਠੀ 'ਚੋਂ ਕਿਰਦੇ ਪਲ

ਧੰਨਵਾਦ

ਇਸ ਵੈਬ ਪੇਜ 'ਤੇ ਫੇਰੀ ਪਾਉਣ ਵਾਲਿਆ ਦਾ ਧੰਨਵਾਦ

  © Blogger templates Newspaper III by Ourblogtemplates.com 2008

Back to TOP