ਬਾਈਆਂ ਦੀਆਂ ਵਨਗੀਆਂ
ਅਵਤਾਰ ਸਿੰਘ ਦਿੱਲੀਦੁਨੀਆਂ ਵਿੱਚ ਜੇਕਰ ਧੀਂਗ ਤੋਂ ਧੀਂਗ ਬੰਦਿਆਂ ਦੀ ਕਮੀ ਨਹੀਂ ਤਾਂ ਇਸ ਦੁਨੀਆਂ ਵਿਚ ਨਮੂਨਿਆਂ ਦੀ ਵੀ ਕੋਈ ਕਮੀ ਨਹੀਂ।ਜ਼ਿਆਦਾਤਰ ਸਿੱਧੇ ਸਾਧੇ ਅਤੇ ਦਿਲਾਂ ਦੇ ਸਾਫ ਬੰਦਿਆਂ ਨਾਲ ਰਹਿਣ ਤੋਂ ਬਾਅਦ ਜਦੋਂ ਦਿਲੀ ਵਿਚ ਆ ਕੇ ਮੇਰਾ ਤਰ੍ਹਾਂ ਤਰ੍ਹਾਂ ਦੇ ਲੋਕਾਂ ਨਾਲ ਵਾਹ ਪਿਆ ਤਾਂ ਪਤਾ ਲਗਾ ਕਿ ਚਾਂਦੀ ਕਿਸ ਭਾਅ ਵਿਕਦੀ ਏ..! ਗੱਲ ਇਸ ਤਰ੍ਹਾਂ ਏ ਜੀ ਕਿ ਜਦੋਂ ਮੈਂ ਨੌਕਰੀ ਕਰਨ ਦਿੱਲੀ ਆਇਆ ਤਾਂ ਬੜੇ ਲੋਕ ਇਸ ਤਰਾਂ ਦੇ ਮਿਲੇ ਕਿ ਉਹਨਾਂ ਕਿਸੇ ਦੀ ਗਲਤੀ ਤਾਂ ਕੀ ਬੋਚਣੀ (ਛੁਪਾਣੀ) ਹੁੰਦੀ ਸੀ ਸਗੋਂ ਦੂਜੇ ਦੀਆਂ ਲੱਤਾਂ ਖਿੱਚਣ ਵਿਚ ਮੁਹਾਰਤ ਹੁੰਦੀ ਸੀ।ਚਲੋ ਜੀ ਇਸ ਤਰ੍ਹਾਂ ਦੇ ਲੋਕ ਤਾਂ ਆਪਣਾ ਆਪ ਬਚਾਉਣ ਵਿਚ ਲੱਗੇ ਰਹਿੰਦੇ ਨੇ ਪਰ ਕੁਝ ਲੋਕ ਇਸ ਤਰਾਂ ਦੇ ਨਮੂਨੇ ਮਿਲੇ ਜਿਨ੍ਹਾਂ ਉਪਰ ਕਦੇ ਤਰਸ ਆਉਦਾ, ਕਦੇ ਹਾਸਾ ਆਉਦਾ ਪਰ ਇਹ ਲੋਕ ਤਾਂ ਆਪਣੇ ਆਪ ਨੂੰ ਪਤਾ ਨਹੀਂ ਕੀ ਤੋਪ ਸਮਝਦੇ।ਇਹਨਾਂ ਤੋਪਾ ਤੋਂ ਐਨਾ ਡਰ ਲੱਗਦੈ ਕਿ ਪਤਾਂ ਨਹੀਂ ਇਹਨਾਂ ਦਾ ਮੂੰਹ ਕਿੱਦਰ ਨੂੰ ਹੋ ਜਾਵੇ ਕਿਉਕਿ ਇਹਨਾਂ ਕਿਸੇ ਦਾ ਘਰ ਪੱਟਣ ਲੱਗਿਆ ਕੁਝ ਸੋਚਣਾ ਥੋੜਾ ਏ..! ਬਾਕੀ ਇਹਨਾਂ ਦਾ ਇਹ ਵੀ ਪਤਾਂ ਨਹੀਂ ਕਿ ਇਹਨਾਂ ਨੂੰ ਕਿਸ ਦਾ ਕਦੋਂ ਕਿੰਨਾਂ ਕੁ ਪਿਆਰ ਆਉਣ ਲੱਗ ਜਾਵੇ ਅਤੇ ਉਸ ਦੀਆਂ ਸਿਫਤਾਂ ਦੇ ਪੁਲ ਬੰਨ ਦੇਣ ।ਹੁਣ ਤਾਂ ਤੁਸੀ ਸਮਝ ਹੀ ਗਏ ਹੋਵੋਗੇ ਕਿ ਮੈਂ ਕਿੰਨਾਂ ਲੋਕਾਂ ਦੀ ਗੱਲ ਕਰ ਰਿਹਾ ਹਾਂ ..ਜੀ ਹਾਂ ਸਹੀਂ ਪਹਿਚਾਣਿਆ ਮੈਂ ਉਹਨਾਂ ਦੋਗਲੇ ਲੋਕਾਂ ਦੀ ਗੱਲ ਕਰ ਰਿਹਾ ਜਿੰਨਾਂ ਹਰ ਪੈਰ ਤੇ ਮੁਕਰਨਾ ਹੁੰਦਾ ਏ ਅਤੇ ਜਿੰਨਾਂ ਦਾ ਅਗਲਾ ਬੋਲ ਤੇ ਕਦਮ ਕੋਈ ਵੀ ਭੁਚਾਲ ਲਿਆ ਸਕਦਾ । ਇਹਨਾਂ ਦੀ ਇਹ ਵੀ ਖਾਸੀਅਤ ਹੈ ਕਿ ਸ਼ੁਰੂਆਤ ਹਮੇਸ਼ਾ ਹਲਮਾਵਰ ਹੁੰਦੀ ਏ ਜਦ ਸੇਰ ਨੂੰ ਸਵਾ ਸੇਰ ਮਿਲ ਜਾਵੇ ਤਾਂ ਗਲਤੀ ਮੰਨਣ ਲੱਗਿਆ ਵੀ ਬਹੁਤੀ ਦੇਰ ਨਹੀਂ ਲਗਾਉਦੇ,ਪਰ ਵੱਡੀ ਗੱਲ ਇਹ ਵੀ ਹੈ ਕਿ ਇਹਨਾਂ ਕਿਸੇ ਵੀ ਗਲਤੀ ਤੋਂ ਕੁਝ ਵੀ ਸਿੱਖਣਾ ਨਹੀਂ ਹੁੰਦਾ,ਸਿੱਖਣ ਵੀ ਕਿਉ..? ਇਹ ਤਾਂ ਵਿਦਵਾਨ ਲੋਕ ਹੁੰਦੇ ਨੇ ਅਤੇ ਘਰੋਂ ਇਹ ਸਮਾਜ ਬਦਲਣ ਚੱਲੇ ਸੀ ।
ਚਲੋ ਦੋਗਲੇ ਬੰਦਿਆਂ ਦੀ ਗੱਲ ਤਾਂ ਛੱਡੋਂ… ਮੈਂ ਤੁਹਾਨੂੰ ਉਹਨਾਂ ਝੂਠੇ ਅਤੇ ਫੋਕੀ ਟੌਹਰ ਬਣਾਉਣ ਵਾਲਿਆਂ ਪਰ ਦਿਲ ਵਿਚ ਕੁਝ ਨਾ ਰੱਖਣ ਵਾਲੇ ਬੰਦਿਆਂ ਦੀ ਗੱਲ ਸੁਣਾਉਦਾ ਹਾਂ ਜੋ ਧੱਕੇ ਦੇ ਸਕੇ ਅਤੇ ਪਿਆਰ ਵਿਚ ਧੋਖਾ ਖਾਏ ਹੋਏ ਦਰ ਦਰ ਆਪਣੀ ਕਹਾਣੀ ਸੁਣਾਉਦੇ ਫਿਰਦੇ ਨੇ ਅਤੇ ਉਹਨਾਂ ਦੀ ਬਿਮਾਰੀ ਦੀ ਦਵਾਈ ਵੀ ਲੋਕਾਂ ਤੋਂ ਆਪਣੀ ਕਹਾਣੀ ਸੁਣਾ ਕੇ ਮਿਲਦੀ ਹਮਦਰਦੀ ਹੀ ਏ ਪਰ ਅਫਸੋਸ ਲੋਕਾਂ ਨੂੰ ਕੁਝ ਦੇਰ ਬਾਅਦ ਉਹਨਾਂ ਦੀਆਂ ਹੀ ਗਲਤੀਆਂ ਨਜ਼ਰ ਆ ਜਾਂਦੀਆਂ ਨੇ ਜਿਸ ਲਈ ਇਹਨਾਂ ਨੂੰ ਆਪਣੀ ਪ੍ਰੇਮ ਕਹਾਣੀ ਸੁਣਾਉਣ ਲਈ ਕੋਈ ਨਵਾਂ ਸਾਥੀ ਲੱਭਣਾ ਪੈਂਦਾ ਏ । ਜੋ ਗੱਲ ਸੁਣ ਕੇ ਝ ਹਮਦਰਦੀ ਭਰੇ ਸ਼ਬਦ ਬੋਲੇ ਜੋ ਇਹਨਾਂ ਲਈ ਗੁਲੂਕੋਜ਼ ਦਾ ਕੰਮ ਕਰਨ..।ਅਸਲ ਵਿਚ ਇਹ ਲੋਕ ਤਾਂ ਇਸ਼ਕ ਦੇ ਮਾਰੇ ਨੇ ਜਿੰਨਾਂ ਲੱਗੀਆ ਵੇਲੇ ਤੀਆਂ ਵਰਗੇ ਦਿਨ ਲੰਘਾਏ ਨੇ ਜੋ ਅੱਜ ਇਕੱਲਿਆਂ ਲਈ ਵਿਛੋੜੇ ਵਿਚ ਦਿਨ ਕੱਢਣੇ ਸੱਪਾਂ ਦੇ ਡੰਗ ਸਹਿਣ ਬਰਾਬਰ ਹੋ ਗਿਆ ਏ।ਹਾਏਏਏ … ਬੇਚਾਰਾ ਇਸ਼ਕ ਵਿਚ ਫੇਲ੍ਹ ਹੋਇਆ ਭਾਈਚਾਰਾਂ ……।
ਕੋਈ ਗੱਲ ਨਹੀਂ ਯਾਰੋ ਦਿਲ ਰੱਖੋ ਅਸੀਂ ਹੁਣ ਥੋੜਾ ਅੱਗੇ ਵੱਧ ਲਈਏ ਜਿੱਥੇ ਸਾਡੇ ਪਿੰਡ ਵਾਲੇ ਇਕ ਮਾਸਟਰ ਦੀ ਕੈਟਾਗਿਰੀ ਵਾਲਾ ਭਾਈਚਾਰਾ ਸਾਡਾ ਇੰਤਜ਼ਾਰ ਕਰ ਰਿਹਾ ਏ ।ਇਹ ਜੀ ...ਉਹ ਲੋਕ ਨੇ ਜੋ ਸਤਿ ਸ਼੍ਰੀ ਅਕਾਲ ਦੇ ਬਹੁਤ ਭੁੱਖੇ ਨੇ ਭਾਵ ਇਹਨਾਂ ਨੂੰ ਸਤਿਕਾਰ ਦੀ ਕੁਝ ਜ਼ਿਆਦਾ ਹੀ ਲੋੜ ਏ ।ਇਹਨਾਂ ਤੋਂ ਫੂਕ ਸ਼ਕਾ ਕੇ ਕੋਈ ਵੀ ਕੰਮ ਲਿਆ ਜਾ ਸਕਦਾ ਏ ਬੱਸ ਇਹਨਾਂ ਦੀ ਸਾਹਮਣੇ ਵਾਲੇ ਵਿਚ ਸਿਫਤ ਕਰਨ ਦੀ ਕਲ੍ਹਾ ਹੋਵੇ।ਫਿਰ ਇਹਨਾਂ ਨੂੰ ਨਾ ਤਾਂ ਪੈਸਿਆ ਦੀ ਕੋਈ ਪ੍ਰਵਾਹ ਹੁੰਦੀ ਏ ਅਤੇ ਨਾ ਹੀ ਸਮੇਂ ਦੀ ....।ਇਕ ਗੱਲ ਹੋਰ ਆਪ ਜੀ ਨੂੰ ਆਪਣੇ ਬੇਗਾਨਿਆ ਦੀ ਵੀ ਕੋਈ ਪਹਿਚਾਣ ਨਹੀਂ ਪਰ ਉਂਝ ਆਪ ਜੀ ਦਾ ਨਜ਼ਰੀਆਂ ਬੜਾ ਵਿਸ਼ਾਲ ਏ …!ਇਹਨਾਂ ਦੀ ਇਕ ਹੋਰ ਵੀ ਖਾਸੀਅਤ ਏ ਜੂ ਕਿ ਜੇ ਇਹਨਾਂ ਕੋਲ ਪੈਸੇ ਨਾ ਹੋਣ ਤਾਂ ਇਹ ਭੁੱਖੇ ਵੀ ਸੌ ਜਾਂਦੇ ਨੇ ਪਰ ਇਹਨਾਂ ਆਪਣੀਆਂ ਦੋ ਤਿੰਨ ਸਹੇਲੀਆਂ ਨਾਲ ਹਰ ਰੋਜ਼ ਕਈ ਕਈ ਘੰਟੇ ਠਰਕ ਜ਼ਰੂਰ ਭੋਰਨੀ ਹੁੰਦੀ ਏ । ਦੇਖਿਆ ਕਿੰਨੇ ਮਹਾਨ ਲੋਕ ਨੇ ਇਹਨਾਂ ਨੂੰ ਜੇ ਮਿਲਣ ਦਾ ਦਿਲ ਕਰਦਾ ਹੋਵੇ ਤਾਂ ਇਕ ਗੱਲ ਦਾ ਜ਼ਰੂਰ ਧਿਆਨ ਰੱਖਣਾ ਕਿ ਇਹਨਾਂ ਨੂੰ ਬੁਲਾਉਣ ਵੇਲੇ ਭਾਸ਼ਾ ਦਾ ਖਿਆਲ ਹਰ ਹਾਲਤ ਵਿਚ ਰੱਖਿਆ ਜਾਵੇ ਕਿਉਕਿ ਇਹ ਬਾਈ ਜੀ ਹੁੰਦੇ ਨੇ । ਜੇ ਕੋਈ ਇਹਨਾਂ ਨਾਲ ਭਾਸ਼ਾ ਦੇ ਮਾਮਲੇ ਵਿਚ ਕੋਈ ਵੀ ਕੋਤਾਹੀ ਵਰਤਦਾ ਹੈ ਤਾਂ ਉਹਨਾਂ ਲੋਕਾਂ ਨੂੰ ਇਹ ਬੁਲਾਣਾ ਛੱਡ ਦਿੰਦੇ ਨੇ ਤੇ ਤੁਹਾਡੇ ਕੋਲ ਇਹਨਾਂ ਦੀਆਂ ਗੱਲ ਸੁਣ ਕੇ ਸਿੱਖਿਆ ਲੈਣ ਅਤੇ ਹੱਸਣ ਦਾ ਮੌਕਾ ਹਮੇਸ਼ਾ ਹਮੇਸ਼ਾ ਲਈ ਖੁੰਝ ਜਾਣਾ ਏ ।ਸੋ ਧਿਆਨ ਰੱਖਣਾ ਜੀ ..ਏ ਬਾਈ ਜੀ ਹੁੰਦੇ ਨੇ..... ! ਤੁਸੀਂ ਆਪਣੀ ਭਾਸ਼ਾ ਵਿਚ ਇਹਨਾਂ ਨੂੰ ਧੱਕੇ ਦੇ ਬਾਈ ਜੀ ਵੀ ਕਹਿ ਸਕਦੇ ਹੋ ……!
ਮੋਬਾਈਲ ਨੂੰ: 09717540022
0 ਆਪਣੀ ਰਾਇ ਇਥੇ ਦਿਓ-:
Post a Comment