Tuesday, July 28, 2009

'ਇਹ ਨਹੀਂ ਭਾਊ ਮੁੜਦੇ'

ਚਰਨਜੀਤ ਸਿੰਘ ਤੇਜਾ

ਨਿਵਾਰੀ ਪਲੰਘ
ਵਾਣ ਵਾਲੇ ਵੱਡੇ ਮੰਜੇ
ਮੰਮੀ ਦੀ ਦਾਜ ਵਾਲੀ ਪੇਟੀ
ਭੜੋਲਾ, ਢੱਕਣਾਂ ਵਾਲੇ ਪੀਪੇ
ਬਿਸਤਰੇ ਤੇ ਹੋਰ ਨਿੱਕ ਸੁੱਕ
ਬੰਨ ਕੇ ਜਦੋਂ
ਪਿੰਡੋਂ ਤੁਰੇ ਸੀ ਅਸੀਂ,
ਤਾਂ ਥੜੀ 'ਤੇ ਬੈਠੇ ਬੰਦਿਆਂ 'ਚੋਂ
ਮੁੱਖੇ ਦੇ ਬੋਲ
ਕਿੰਨੇ ਚੁਬੇ ਸੀ ਮੈਨੂੰ
'ਇਹ ਨਹੀਂ ਭਾਊ ਹੁਣ ਮੁੜਦੇ'
ਸਰਕਾਰੀ ਕੈਂਟਰ 'ਤੇ ਸਮਾਨ ਲੱਦਦਿਆਂ
ਡੈਡੀ ਕਿੰਨਾਂ ਕੁਝ ਛੱਡੀ ਜਾਂਦਾ ਸੀ
ਇਹ ਕਹਿ ਕੇ
'ਚੱਲ, ਇਥੇ ਵੀ ਕੰਮ ਆਉਣਾਂ
ਕਿਹੜਾ ਪੱਕੇ ਚੱਲੇ ਆਂ'
ਨਾਲ ਹੱਥ ਪਵਾਉਦੇ 'ਸ਼ੁਭ-ਚਿੰਤਕਾਂ' ਨੂੰ
ਦੱਸਿਆ ਜਾ ਰਿਹਾ ਸੀ-
'ਪਿੰਡੀਂ ਥਾਂਈ ਬੜਾਂ ਔਖਾਂ ਜੀ
ਅਗਾਂਹ ਨਿਆਣੇ ਪੜਾਉਣੇ,
ਅੱਗੇ ਤਾਂ ਪੜਾਈ ਦਾ ਈ ਮੁੱਲ ਆ
ਦੋ ਚਾਰ ਸਾਲ ਈ ਆ ਵਖਤ ਦੇ
ਮੁੜ ਏਥੇ ਹੀ ਵਹੁਣੀ ਬੀਜਣੀ ਏ'
ਵਖਤ ਦੇ ਸਾਲ, ਦਹਾਕੇ ਬਣ ਗਏ
ਡੇਢ ਦਹਾਕੇ ਪਿਛੋਂ
ਪਿੰਡ ਛੱਡ ਵਸਾਇਆ ਸ਼ਹਿਰ
ਪੇਂਡੂ ਜਿਹਾ ਲੱਗਣ ਲੱਗਾ
ਪਤਾਂ ਨਹੀਂ ਕਿਹੜੇ ਵਖਤਾਂ ਦੇ ਮਾਰੇ
ਹੋ ਨਿਕਲੇ ਵੱਡਿਆਂ ਸ਼ਹਿਰਾਂ ਨੂੰ,
ਵੱਡੇ ਸ਼ਹਿਰ
ਵੱਡੇ ਤਾਂ ਨਹੀਂ
ਬੇ-ਲਗਾਮ ਖਾਹਿਸ਼ਾਂ ਤੋਂ
ਉਹ ਵੀ ਸੁੰਗੜ ਗਏ
ਰੁਪਈਆਂ ਤੇ ਡਾਲਰਾਂ ਦੇ ਜਮਾਂ ਘਟਾਓ 'ਚ,
ਹੁਣ ਡਾਲਰਾਂ ਦੇ ਸੁਨਹਿਰੀ ਸੁਪਨਿਆਂ 'ਚ
ਕਦੀਂ-ਕਦੀਂ ਮੁੱਖਾ ਵੀ ਮਿਲਦਾ ਹੁੰਦਾ
ਕਦੀਂ ਪਿੰਡ ਥੜੀਆਂ 'ਤੇ
ਕਦੀ ਅੰਬਰਸਰ ਰੇਲਵੇ ਟੇਸਨ
ਤੇ ਕਦੀਂ ਦਿੱਲੀ ਹਵਾਈ ਅੱਡੇ
ਹਾਲ ਪਾਰਿਆ ਕਰਦਾ
ਦੁਹਾਈਆਂ ਦੇਂਦਾ
ਜਾਣ ਵਾਲਿਆਂ ਨੂੰ ਸੁਣਾਂ-ਸੁਣਾਂ ਕਹਿੰਦਾ
"ਇਹ ਨੀ ਭਾਊ ਹੁਣ ਮੁੜਦੇ"

6 ਆਪਣੀ ਰਾਇ ਇਥੇ ਦਿਓ-:

Gurinderjit Singh (Guri@Khalsa.com) July 29, 2009 at 6:58 AM  

Bhai Sahib Ji!
Dill khich leya hai tuhadi is nazam ne..
appan sare hii is situation wichon gujre haan.. unjh purane waqt diyan galllan wichon nigh milda hai.. zindagi dii raftaar bahut tez hai and is uni-directional.
Great stuff!

ANAAM. JASWINDER July 29, 2009 at 1:48 PM  

"ਇਹ ਨੀ ਭਾਊ ਹੁਣ ਮੁੜਦੇ"
ਅੱਖਾਂ ਸੇਜਲ ਕਰ ਗਏ ਇਹ ਸ਼ਬਦ

ਵੀਲ੍ਹਾ ਤੇਜਾ July 31, 2009 at 1:19 PM  

ਗੁਰਿੰਦਰ ਜੀਤ ਤੇ ਜਸਵਿੰਦਰ ਸਿੰਘ (ਅਨਾਮ ) ਜੀਓ.... ਹੌਸਲਾ ਅਫਜਾਈ ਲਈ ਬਹੁਤ ਬਹੁਤ ਧੰਨਵਾਦ....ਮੇਰਾ ਇਹ ਬਲੋਗ ਕੋਈ ਸੀਰੀਅਸ ਐਫਟ ਨਹੀ ਬਸ ਐਵੇ ਸ਼ੁਗਲ ਸੀ .. ਮੈਂ ਇੰਟਰਨੈਟ ਦਾ ਨਵਾਂ ਵਵਾਂ ਜ਼ੂਸ਼ਰ ਸੀ ... ਬਲੋਗ ਦੇਖੇ ਤੇ ਮੇਰਾ ਵੀ ਇਰਾਦਾ ਬਣਿਆ ਕੋਈ ਜੁਗਾੜ ਕਰਨ ਦਾ । ਮੈ ਆਪਣੇ ਪਿੰਡ 'ਵੀਲੇ ਤੇਜੇ' ਬਾਰੇ ਲਿਖਣਾਂ ਚਹੁੰਦਾ ਸੀ ।ਪਰ ਖੋਜ ਦਾ ਕੰਮ ਲੰਮਾਂ ਚਲਾ ਗਿਆਂ ਮੈ ਦਿੱਲੀ ਬੈਠਾ ਸੀ। ਟਇਮ ਦੀ ਘਾਟ ਹੋਣ ਕਰਕੇ ਜੋ ਲਿਖਿਆਂ ਬਲੋਗ ਤੇ ਚਾੜ ਦਿੱਤਾ ਸੁਗਲ ਵੱਜੋਂ । 22 ਗੁਰਿੰਦਰਜੀਤ ਦਾ ਧੌਨਵਾਦ ਇਹਨਾਂ ਨੇ ਆਪਣੇ ਬਲੋਗ ਤੇ ਲਿੰਕ ਪਾ ਦਿਤਾ । (ਇਨ੍ਹਾਂ ਦੇ ਬਲੋਗ ਤੋਂ ਇਲਾਵਾ ਹੋਰ ਮੇਰਾ ਬਲੋਗ ਦੁਨੀਆਂ ਨਾਲ ਲਿੰਕ ਵੀ ਕੋਈ ਨਹੀ) paਰ ਤੁਹਾਡੇ ਦੋਵਾਂ ਭਰਾਵਾਂ ਤੇ ਮੇਰੇ ਦੋਸਤਾਂ ਮਿੱਤਰਾਂ ਵੱਲੋਂ ਮਿਲੇ ਹੁੰਗਾਰੇ ਨੇ ਮੈਨੂੰ ਸੋਚਣ ਜੋਗਾ ਕਰ ਦਿੱਤਾ । ਮੈ ਜਲਦ ਹੀ ਆਪਣਾ ਨਿੱਜੀ ਬਲੋਗ ਲੈ ਕੇ ਆਵਾਗਾ । ਇਹ ਤਾਂ ਬਤੌਰ ਡੈਮੌ ਬੱਸ ਟੈਕਨੀਕਲੀ ਜੁਗਾੜ ਹੀ ਸੀ । ਜਿਸ ਤੇ ਮੈ ਆਪਣੇ ਪਿੰਡ ਬਾਰੇ ਲਿਖਣ ਦਾ ਵਿਚਾਰ ਬਣਾਇਆ ਸੀ .....ਧੰਨਵਾਦ ........ਮੈਨੂ ਬਹੁਤ ਕੁਝ ਸਿਖਾਉਣ ਲਈ ...ਮੈ ਆਸ ਕਰਦਾਂ ਕਿ ਇਹ ਕ੍ਰਿਪਾਂ ਦ੍ਰਿਸਟੀ ਅਗਾਹ ਤੋਂ ਵ ਬਣੀ ਰਹੇਗੀ।

Amritbir Kaur August 12, 2009 at 6:04 AM  

A very emotional and meaningful poem!
ਸਭ ਪੈਸੇ ਦਾ ਲਾਲਚ ਹੈ, ਨਹੀਂ ਤਾਂ ਕੌਣ ਆਪਣੇ ਦੇਸ਼ ਦਾ ਨਿੱਘ ਛੱਡ ਕੇ ਜਾਂਦਾ

csmann August 14, 2009 at 2:00 PM  

sach aakhiya je,rawaan te hasaas nazm

ਮੁੱਠੀ 'ਚੋਂ ਕਿਰਦੇ ਪਲ

ਧੰਨਵਾਦ

ਇਸ ਵੈਬ ਪੇਜ 'ਤੇ ਫੇਰੀ ਪਾਉਣ ਵਾਲਿਆ ਦਾ ਧੰਨਵਾਦ

  © Blogger templates Newspaper III by Ourblogtemplates.com 2008

Back to TOP