ਮਸਲਾ, ਬੱਤੀ ਲਾਲ ਕਿ ਮਹਿੰਗੀ ਕਾਰ
ਇੰਦਰਦੀਪ ਸਿੰਘ
ਇੰਦਰਦੀਪ ਸਿੰਘ
ਵਿਨੀਪੈਗ, ਕਨੇਡਾ Read more...
HOME
ਇੰਦਰਦੀਪ ਸਿੰਘ
ਚਰਨਜੀਤ ਸਿੰਘ 'ਤੇਜਾ'ਮੈਂ
ਚਰਨਜੀਤ ਸਿੰਘ ਤੇਜਾਖਬਰੀ ਚੈਨਲ ਤੇ ਅਖਬਾਰਾਂ ਐੱਨ.ਡੀ.ਟੀ.ਵੀ. ਇਮੈਜ਼ਨ ਤੇ ਨਵੇਂ ਸ਼ੁਰੂ ਹੋਣ ਜਾ ਰਹੇ ਪ੍ਰੋਗਰਾਮ ‘ਰਾਜ ਪਿਛਲੇ ਜਨਮ ਕਾ’ ਦੀਆਂ ਝਲਕੀਆਂ ਦਿਖਾ ਰਹੇ ਹਨ ਤੇ ਦੱਸ ਰਹੇ ਹਨ ਕਿ ਹੁਣ ਮਨੁੱਖ ਦੇ ਪਿਛਲੇ ਜਨਮ ਦੇ ਰਾਜ, ਰਾਜ ਨਹੀਂ ਰਹਿਣਗੇ ਸਗੋਂ ਹਰ ਬੰਦਾ ਟੀ.ਵੀ ਸਕਰੀਨ ਤੇ ਦਿਖਾਏ ਜਾ ਰਹੇ ਮਸ਼ਹੂਰ ਫਿਲਮੀ ਕਲਾਕਾਰਾਂ ਵਾਗੂ ਇਸ ਰਾਜ ਤੋਂ ਜਾਣੂ ਹੋ ਸਕੇਗਾ।ਹਿਪਨੋਟਾਇਜ਼ (ਸੰਮੋਹਣ)ਵਰਗੀ ਵਿਧੀ ਦੁਆਰਾ ਇਕ ਅਧਿਆਤਮਕ ਦਿੱਖ ਵਾਲੀ ਜਨਾਨੀ ਇਹ ਸਾਰਾ ਕਰਤੱਬ ਕਰਦੀ ਦਿਖਾਈ ਜਾ ਰਹੀ ਹੈ। ਪ੍ਰੋਗਰਾਮ ਦੀਆਂ ਝਲਕੀਆਂ ‘ਚ ਸ਼ੇਖਰ ਸੁਮਨ ਆਪਣੇ ਆਪ ਨੂ ਕਿਸੇ ਬਾਹਰਲੇ ਦੇਸ਼ ਦਾ ਜੰਮਪਲ ਦੱਸ ਰਿਹਾ ਹੈ, ਸੇਲੀਨਾਂ ਜੇਤਲੀ ਪਿਛਲੇ ਜਨਮ ‘ਚ ਆਪਣੇ ਆਪ ਨੂੰ ਅੱਤ ਦੀ ਗਰੀਬ ਦੱਸ ਰਹੀ ਹੈ ਤੇ ਮੋਨਿਕਾ ਬੇਦੀ ਕਹਿੰਦੀ ਹੈ ਕਿ ਉਸ ਦਾ ਪੁਰਤਗਾਲ ਨਾਲ ਇਸ ਜਨਮ ‘ਚ ਹੀ ਨਹੀਂ ਸਗੋਂ ਪੂਰਬਲੇ ਜਨਮ ‘ਚ ਵੀ ਸਬੰਧ ਰਿਹਾ ਹੈ।
ਸੋਚਿਆ ਤੂੰ ਵੀ ਕੁਝ ਨਹੀਂ
ਭੂਮਿਕਾ-ਜਦੋਂ ਗੰਨੇ ਦਾ ਵਾਜ਼ਬ ਮੁੱਲ ਮੰਗਣ ਵਾਲੇ ਕਿਸਾਨਾਂ ਨੇ ਦਿੱਲੀ ਦੇ ਜੰਤਰ ਮੰਤਰ ਪਹੁੰਚ ਕੇ ਸਰਕਾਰ ਦੇ ਸ਼ਹਿਰ ਦੀ ਰਫਤਾਰ ਠੱਲ ਦਿੱਤੀ ਤਾਂ ਲੋਕ ਤੰਤਰ ਏਵੇ ਪ੍ਰਭਾਸ਼ਿਤ ਹੋਇਆ –
ਜਿਥੇ ਲੋਕਾਂ ਨੂੰ ਆਪਣੇ ਹੱਕ ਲੈਣ ਲਈ ਤੰਤਰ ਜਾਮ ਕਰਨਾਂ ਪਵੇ ਉਸ ਨੂੰ ਲੋਕਤੰਤਰ ਕਹਿੰਦੇ ਹਨ
ਚਰਨਜੀਤ ਸਿੰਘ ਤੇਜਾ
[ਜਨਮ ਅਸ਼ਟਮੀ ‘ਤੇ ਖਾਸ]ਕ੍ਰਿਸਨ ਅਸਟਮੀ ਵਾਲਾ ਸਾਰਾ ਦਿਨ ਮਿਤਰਾਂ ਬੇਲੀਆਂ ਨੂੰ ਵਧਾੲਆਂਿ ਦਿੰਦਿਆਂ ਲੰਘਿਆਂ ਕਿਉਕਿ 365 ਗਰਲਫਰੈਡਜ਼ ਦੀ ਸਮਰੱਥਾਂ ਵਾਲੇ ‘ਭਗਵਾਨ’ ਦੀਆਂ 'ਲੀਲਾਵਾਂ' ਜਵਨੀ ‘ਚ ਸਭ ਨੂੰ ਅਕਰਸ਼ਤ ਕਰਦੀਆ। ਸੋ 'ਭਗਵਾਨ' ਨਾਲ ਹੋਈ 'ਗੁਫਤਗੂ' ਨੂੰ ‘ਕਾਵਿਕ ਤੀਰ ਤੁਕਿਆਂ’ ਰਾਹੀਂ ਪੇਸ਼ ਕਰ ਰਿਹਾ ਹਾਂ…...ਚਰਨਜੀਤ ਸਿੰਘ ਤੇਜਾ
ਭਗਵਾਨ ਜੀ !
ਦੱਸੋ ਤਾਂ ਕਿਵੇਂ ਮੈਨੇਜ ਕਰਦੇ ਸੋ
365 ਤੇ ਇੱਕ ਪਰਸਨਲ,
ਸਾਨੂੰ ਵੀ ਦੱਸੋ ਕੋਈ ਨੁਸਖਾ
ਤੇ ਕਰੋ ਸਾਡੀ ਵੀ ਪਰਾਬਲਮ ਹੱਲ,
ਉਝ ਰਾਧਾ ਤੁਹਾਡੀ ਕਲਾਸਮੇਟ ਤਾਂ ਨਹੀਂ..
ਆਂਢ-ਗੁਆਢੋਂ ਹੋਣੀ ਆਂ ?
ਆਪ ਜੀ ਤਾਂ ਕਹਿੰਦੇ ਕਣਕਵੰਨੇ ਈ ਸੋ
ਸੁਣੀਦੀ ਤਾਂ ਰਾਧਾ ਈ ਸੋਹਣੀ ਆਂ,
ਭਗਵਾਨ ਜੀ, ਇਮੇਜ ਮੈਨੇਜਮੈਂਟ ਬਾਰੇ ਦੱਸੋ?
ਜਦੋਂ ਜਵਾਨੀ ਸੀ ਜ਼ੋਰਾਂ ‘ਤੇ
ਰਾਉਂਡੀਆਂ ਬ੍ਰਿਦਾਬਨ ਦੀਆਂ
ਤੇ ਖੜਦੇ ਸੋ ਜਦੋਂ ਮੋੜਾਂ ‘ਤੇ
ਉਝ ਮੋਬਾਇਲ ਤੇ ਬਾਇਕ ਬਿਨਾਂ ਵੀ ਔਖਾ
ਪਰ ਸਕੋਰ ਤਾਂ ਚੰਗਾ ਈ ਏ
ਟਾਇਮ ਚੁਕਣਾਂ, ਡੇਟਿੰਗ, 365 ਦਿਨ ਦਾ ਰੁਝੇਵਾਂ
ਹੈਗਾ ਤਾਂ ਪੰਗਾ ਈ ਏ,
ਵੈਸੇ ਆਂਹਦੇ ! ਰਾਧਾ ਵੀ ਕਾਫੀ ਚਿੰਤਤ ਸੀ
ਆਪ ਜੀ ਨੂੰ ਲੈ ਕੇ ,
ਘੇਰਿਆ ਨਹੀ ਕਦੇ ਉਹਦੇ ਵੀਰਾਂ
ਨਾਂ ਸਮਝਾਇਆ ਕਦੇ ਬਾਪੂ ਨੇ ਬਹਿ ਕੇ ?
ਪਰ ਹੁਣ ਮੇਰੇ ਬਾਰੇ ਸੋਚੋ !
ਮੈਨੂੰ ਤਾਂ ਬਾਂਉਸਰੀ ਵੀ ਵਜਾਣੀ ਨਈਂ ਆਉਦੀ
ਤੇ ਨਾਲੇ ਸਾਡੇ ਪਿੰਡਾਂ ਦੇ ਛੱਪੜਾਂ ‘ਚ ਤਾਂ
ਕੋਈ ਗੋਪੀ ਵੀ ਨਹੀਂ ਨਾਉਦੀ
'ਬਗਵਾਨ ਬਤਾਓ ਤੋ ਕੈਸੇ ?
ਕਿਸੀ ਕੇ ਕੱਪੜੇ ਉਠਾਂ ਕਰ ਬਾਗ ਜਾਂਊ' ?
ਅਵਲ ਤਾਂ ਪਿੰਡ ਵਾਲੇ ਬੰਨ ਕੇ ਕੁਟਣਗੇ,
ਨਈਂ ਤਾਂ ਥਾਣੇ ਰਾਤ ਰਹਿ ਕੇ ਆਊ ।
ਸੱਚ ਦੱਸਾਂ! ਸਾਡੀ ਰਾਧਾ ਤਾਂ ਕਿਤੇ
ਚਰੀਆਂ ,ਕਮਾਦਾਂ ‘ਚ ਗਵਾਚੀ ਲੱਗਦੀ ਏ
ਜਵਾਨੀ ਬੀਤ ਚੱਲੀ ਵੱਟਾਂ ‘ਤੇ
ਪਰ ਉਹ ਚੰਦਰੀ ਨਾਂ ਲੱਭਦੀ ਏ ।
ਦੱਸੋਂ ਤਾਂ ਕਦੋਂ ਕੋਈ ਨੱਚੂ
ਸਾਡੀਆਂ ਬਾਹਾਂ ‘ਚ ਗਾਣੇ ਗਾਉਦੀ
ਤੁਹਾਡੇ ਤਜ਼ਰਬੇ ਨੂੰ ਸਲਾਮ
ਪਰ ਸਾਨੂੰ ‘ਲੀਲਾ’ ਰਾਸ ਕਿਉ ਨਹੀਂ ਆਉਦੀ
ਉਫ ਓ ! ਭਗਵਾਨ ਜੀ ਦੱਸ ਨਹੀਂ ਹੋਇਆ
ਇੱਕ ਪਰਾਬਲਮ ਹੋਰ ਆਂ…
ਬਾਕੀ ਸਭ ਤਾਂ ਤੁਹਾਡੀ ਕ੍ਰਿਪਾ ਨਾਲ ਸੈੱਟ ਹੋਜੂ
ਪਰ ਸਾਡਾ ਬਾਪੂ ਬੜਾ ਕੌੜ ਆਂ
ਚੱਲੋਂ ਛੱਡੋਂ ਇਹ ਸਾਡੇ ਵੱਸੋਂ ਬਾਹਰੀਆਂ ਗੱਲਾਂ
ਉਝ ਮੇਰੀ ਇੱਕ ਸਲਾਹ ‘ਤੇ ਕਦੇ ਧਿਆਨ ਮਾਰਿਓ
ਅਯਾਸ ਤੇ ਕਿਰਤੀ ਦਾ ਫਰਕ ਸਮਝਣੇ ਲਈ
ਵਿਹਲ ਲੱਗੇ ਤਾਂ ਕਿਸੇ ਮਾਤੜ ਘਰੇ ਅਵਤਾਰ ਧਾਰਿਓ
ਮਾਉਵਾਦੀ ਤੇ ਨਕਸਲੀ ਕਿਹੜੀ ਲੜਾਈ ਲੜ੍ਹ ਰਹੇ ਹਨ । ਦੇਖੋ (click here)http://www.youtube.com/watch?v=8M5aeMpzOLU
© Blogger templates Newspaper III by Ourblogtemplates.com 2008
Back to TOP