Thursday, January 21, 2010

ਬੱਧਾ ਚਟੀ ਜੋ ਭਰੇ .....

ਚਰਨਜੀਤ ਸਿੰਘ ਤੇਜਾ
ਧਰਮ ਦੀ ਦੁਨੀਆ ਦੇ ਜਾਤੀ ਤਜ਼ਰਬੇ ਅਤੇ ਪੜਨ ਸਮਝਣ ਤੋਂ ਪਿਛੋਂ ਜੋ ਸੋਜੀ ਹੁਣ ਤੱਕ ਮੈਨੂੰ ਪ੍ਰਪਤ ਹੋਈ ਉਹ ਕਿਸੇ ਨੂੰ ‘ਕਾਫਰ’ ਅਖਵਾਉਣ ਲਈ ਕਾਫੀ ਮੰਨੀ ਜਾ ਸਕਦੀ ਹੈ ।ਧਾਰਮਿਕ ਸਿੱਖਿਆਵਾਂ ਤੇ ਧਰਮੀ ਲੋਕਾਂ ਦੇ ਕਿਰਦਾਰ ਵਿਚਲੇ ਫਰਕ ਤੋਂ ਤੱਤ ਇਹੀ ਨਿਕਲਦਾ ਹੈ ਕਿ ਧਰਮ ਅਸਲ ‘ਚ ਬੰਦੇ ਦੇ ਸਭਾਅ ਦਾ ਹੀ ਇੱਕ ਜਾਮਾ ਹੈ । ਸੋਖੇ ਸ਼ਬਦਾਂ ‘ਚ ਕਹਿਣਾ ਹੋਵੇ ਤਾਂ ਇਉ ਕਿਹਾ ਜਾ ਸਕਦਾ ਹੈ ਕਿ ਧਰਮ ਹੋਰ ਕੁਝ ਨਹੀਂ ਬੰਦੇ ਦਾ ਸੁਭਾਅ ਹੀ ਹੁੰਦਾ ਹੈ । ਠੰਡੇ ਸੁਭਾਅ ਦਾ ਬੰਦਾ ਜੰਗ ਯੁੱਧ ਤੋਂ ਕਿਨਾਰਾ ਹੀ ਕਰੇਗਾ ਭਾਵੇ ਉਹ ਹਿੰਦੂ ਹੋਵੇ ਜਾਂ ਸਿੱਖ ਤੇ ਭਾਵੇਂ ਮੁਸਲਮਮਾਨ ।ਖਾੜਕੂ ਤਬੀਅਤ ਦਾ ਬੰਦਾ ਜੈਨੀਆਂ ਘਰੇ ਵੀ ਜੰਮ ਪਵੇ ਕਿਤੇ ਨਾਂ ਕਿਤੇ ਧਰਮ ਦਾ ਭੇਖ ਪਾੜ ਕੇ ਆਪਾ ਪਰਗਟ ਕਰ ਹੀ ਦੇਵੇਗਾ।ਵਖਰੀ ਗਲ ਕਿ ਬੰਦੇ ਦੇ ਜੀਨਸ (ਮਤਲਬ ਪੁਰਖੀ ਗੁਣ) ਅਜਿਹਾ ਘੱਟ ਹੀ ਹੋਣ ਦੇਂਦੇ ਹਨ। ਖੈਰ ਗੱਲ ਕਰਨੀ ਸੀ ਧਰਮੀ ਲੋਕਾਂ ਦੇ ਧਾਰਮਿਕ ਅਡੰਬਰਾਂ ਦੀ। ਅਡੰਬਰ ਭਾਵ ਉਹ ਚੀਜਾਂ ਜੋ ਸੁਭਾਅ ਦਾ ਹਿੱਸਾ ਤਾਂ ਨਹੀਂ ਹੁੰਦੀਆਂ ਪਰ ਧਰਮ ਦੇ ਭੇਖ ‘ਚ ਧਾਰਨ ਕਰਨੀਆ ਪੈਦੀਆਂ ਹਨ। ਉਹ ਅੱਡ ਅੱਡ ਕਿਵੇਂ ਜ਼ਾਹਰ ਹੁੰਦੀਆਂ ਹਨ ਕੁਝ ਜਾਤੀ ਤਜ਼ਰਬੇ ਸਾਂਝੇ ਕਰ ਰਿਹਾ ਹਾ।

5 ਕੁ ਸਾਲ ਪਹਿਲਾ ਇੱਕ ਪੰਥਕ ਅਦਾਰੇ ‘ਚ ਗੁਰੁ ਘਰ ਦੀਆਂ ‘ਮੌਜਾਂ’ ਮਾਨਣ ਦਾ ਸੁਭਾਗ ਪ੍ਰਪਤ ਹੋਇਆ। ਧਰਮੀ ਅਖਵਾਉਣ ਤੇ ਧਰਮੀ ਲੋਕਾਂ ਨੂੰ ਨੇੜਿਓ ਦੇਖਣ ਦਾ ਇੱਕ ਵਧੀਆਂ ਮੌਕਾ ਸੀ। ਸਾਡੀਆਂ ਪੰਥਕ ਸੰਸਥਾਂਵਾਂ ‘ਚ ‘ਬੱਧਾ ਚਟੀ ਜੋ ਭਰੇ’ ਵਾਲਾ ਰੁਝਾਨ ਆਮ ਵੇਖਣ ਨੂੰ ਮਿਲਦਾ ਹੈ । ਸ਼ਾਇਦ ਤਾਹੀਓ ਹੀ ‘ਨਾ ਗੁਣ ਨਾ ਉਪਕਾਰ’ ਵਾਲੀ ਸਥਿਤੀ ਵਿਆਪੀ ਹੋਈ ਹੈ। 70 ਦੇ ਕਰੀਬ ਗੁਰਮਤਿ ਦੇ ਵਿਦਾਅਰਥੀਆਂ ਦਾ ਢਿੱਡ ਭਰਨ ਵਾਲਾ ਇੱਕੋ ਇਕ ਲਾਂਗਰੀ ਬਾਬਾ ਦੇਸਾ ਸਿਉ ਅੱਤ ਦੇ ਕੌੜੇ ਬਚਨ ਬੋਲਣ ਦਾ ਆਦੀ ਸੀ ।ਪਰ ਸ਼ਾਇਦ ਇਹ ਵੀ ਕੋਈ ‘ਪੂਰਬ ਜਨਮ ਕੇ ਮਿਲੇ ਵਿਯੋਗੀ’ ਵਾਲੀ ਗੁਝੀ ਰਮਝ ਸੀ ਬਾਬੇ ਦਾ ਸਾਡੇ ਨਾਲ ਚੰਗਾ ਪ੍ਰੇਮ-ਪਿਆਰ ਸੀ। ਸਵੇਰ ਦੇ ਮਿਸੇ ਪ੍ਰਸ਼ਾਦੇ ਪਕਾਉਣ ਤੋਂ ਪਿਛੋਂ ਬਾਬਾ ਆਦਤਨ ਇਸ਼ਨਾਨ ਦੀ ਸੋਧਿਆ ਕਰਦਾ ਸੀ। ਉਧਰ ਆਦਤਨ ਲਾਪਰਵਾਹ ਤੇ ਗਾਲੜ੍ਹੀ ਤਬੀਅਤ ਹੋਣ ਕਰਕੇ ਮੈਂ ਅਕਸਰ ਲੰਗਰ ਵਰਤਣ ਤੋਂ ਬਾਅਦ ਹੀ ਪੁੰਹੁਚਦਾ ਸੀ ਪਰ ਵਾਰੇ ਜਾਈਏ ਦੇਸਾ ਸਿਉ ਦੇ ਮੇਰੇ ਪਰਸ਼ਾਦੇ ਤੇ ਦੁੱਧ (ਜਿੰਨਾਂ ਨੂੰ ਬਾਬਾ ਖਾਲਸਾਈ ਬੋਲਿਆ ਅਨੁਸਾਰ ਰੋਟੀਆਂ ਨੂੰ ਗੱਫੇ ਤੇ ਦੁੱਧ ਨੂੰ ਸਮੁੰਦਰ ਆਖਦਾ) ਸੁਰੱਖਿਅਤ ਸਾਂਭੇ ਹੁੰਦੇ।
ਇੱਕ ਦਿਨ ਗੱਲੀਂ ਰੁਝਿਆਂ ਜਦੋਂ ਮੈ ਰੋਟੀ ਦੇ ਟਾਇਮ ਤੋਂ ਲੇਟ ਹੋ ਗਿਆ ਤਾਂ ਦੇਖਿਆਂ ਲੰਗਰ ‘ਮਸਤਾਨੇ’ ਹੋ ਚੁਕੇ ਸਨ। ਬਾਬੇ ਦੇ ਕਮਰੇ ਵੱਲ ਦੌੜ ਲਾਈ । ਜਿਥੇ ਬਾਬਾ ਕਮਰੇ ਦੇ ਨਾਲ ਅਟੈਚ ਬਾਥਰੂਮ ‘ਚ ਇਸ਼ਨਾਨ ਕਰਨ ਡਿਹਾ ਸੀ। ਬਾਬੇ ਨੂੰ ਮਾਰੀਆਂ ਵਾਜ਼ਾਂ ਦਾ ਜਦ ਕੋਈ ਜਵਾਬ ਨਾ ਆਇਆਂ ਤਾਂ ਸਿਆਲਾਂ ਦੀ ਲੰਮੀ ਰਾਤ ਤੋਂ ਬਾਅਦ ਤੜਕੇ ਤੋਂ ਨਿਰਵੇਂ ਕਾਲਜੇ ਲੱਗੀ ਵਾਢਵੀ ਭੁੱਖ ਨੇ ਬਾਥਰੂਮ ਦੇ ਅੰਦਰ ਝਾਕਣ ਲਈ ਮਜ਼ਬੂਰ ਕਰ ਦਿੱਤਾ। ਰੋਸ਼ਨਦਾਨ ਥਾਣੀ ਅੰਦਰ ਝਾਕਦਿਆਂ ਬਾਬਾ ਸ਼ਬਦ ਮੇਰੇ ਮੂੰਹ ‘ਚ ਹੀ ਰਹਿ ਗਿਆਂ ਤੇ ਬਾਬਾ ਕਹਿਣ ਲਈ ਮੂੰਹ ਭਰੀ ਹਵਾ ਹਾਸੇ ਦੇ ਰੂਪ ‘ਚ ਫਾਹ-ਫਾਹ ਕਰਕੇ ਬਾਹਰ ਨਿਕਲੀ। ‘ਓ ਬਾਬਾ ਆਹ ਕੀ ?’ਮੂੰਹ ਜਬਾਨੀ’ ? ਬਾਬਾ ਵੀ ਝਿੱਥਾਂ ਜਿਹਾ ਹੋ ਕੇ ਹੱਸਿਆਂ.. “ਨਹੀਂ ਯਾਰ ਅੱਜ ਘਰੋਂ ਕਛਿਹਰਾ ਲਿਆਉਣਾ ਭੁਲ ਗਿਆ ਸੀ, ਮੈਂ ਕਿਹਾ ਭੀ ਇਹ ਗਿੱਲਾ ਕਿਉ ਕਰਨਾਂ, ਧੂੰਦਾਂ ‘ਚ ਤਾਂ ਤਾਰ ਤੇ ਪਾਏ ਨਹੀਂ ਸੁਕਦੇ ਤੇੜ ਪਾਇਆ ਕਿਥੇ ਸੁਕਣਾਂ ।” “ਪਰ ਬਾਬਾ ਕਹਿੰਦੇ ਸਿੱਖ ਦਾ ਕਛਿਹਰਾ ਤੇ ਸਰੀਰ ਤੋਂ ਜੁਦਾ ਨਹੀਂ ਹੋਣਾਂ ਚਾਹੀਦਾ”, ਮੈ ਵੀ ਆਪਣੇ ਗੂੜ-ਗਿਆਨ ਦਾ ਤੋੜਾ ਝਾੜਿਆ। ਇਸ ਵਾਰ ਬਾਬਾ ਖਿੜ ਕੇ ਹੱਸਿਆ ਬਾਥਰੂਮ ਦੇ ਬੂਹੇ ਤੋਂ ਪਾਸੇ ਹੱਟ ਕੇ ਖੜੇ ਨੂੰ ਅਵਾਜ ਮਾਰ ਕੇ ਕਹਿੰਦਾ ਕੰਜਰਾਂ ਹੁਣ ਵੇਖਣ ਲੱਗਾ ਸਾਂ ਤਾਂ ਚੰਗੀ ਤਰਾਂ ਵੇਖ ਤਾਂ ਲੈਦਾ, ਆਹ! ਵੇਖਿਆਂ ਨਹੀ ? ਮੈਂ ਧੌਣ ਨੇੜੇ ਕਰ ਅੰਦਰ ਝਾਕਿਆਂ ਬਾਬੇ ਨੇ ਕਿਲੀ ਤੇ ਟੰਗੇ ਕਛਿਹਰੇ ਦਾ ਨਾਲਾ ਫੜਿਆ ਹੋਇਆ ਸੀ। ਇਹ ਕੀ ਆ? ਮੇਰੇ ਪੁਛਣ ਤੇ ਬਾਬਾ ਭਾਰੀ ਮਸੂਮੀਅਤ ਨਾਲ ਬੋਲਿਆਂ “ਮੈਂ ਕਛਿਹਰਾ ਕੋਈ ਤਨ ਤੋਂ ਜੁਦਾ ਥੋੜਾ ਕੀਤਾ, ਆਹ ‘ਕਰੰਟ’ ਤੇ ਆ ਹੀ ਰਿਹਾ ਨਾ ਨਾਲੇ ਨਾਲ”। ਬਾਬੇ ਦੀ ਗੱਲ ਸੁਣ ਕੇ ਹਾਸੇ ਦਾ ਜਿਹੜਾ ਕਰੰਟ ਮੈਨੂੰ ਲੱਗਿਆ ਉਸ ਕਰੰਟ ਨੂੰ ਇਹ ਸਤਰਾਂ ਲਿਖਦਿਆਂ ਮੈ ਅੱਜ ਵੀ ਮਹਿਸੂਸ ਕਰ ਰਿਹਾ।
ਗੱਲ ਹੁਣ ਸਹਿਜੇ ਸਮਝ ਆ ਸਕਦੀ ਹੈ ਕਿ ਕਛਿਹਰੇ ਦਾ ਬੰਧਨ ਬਾਬੇ ਵਰਗੇ ਖੁੱਲੇ ਸੁਭਾਅ ਦੇ ਬੰਦੇ ਦੇ ਅਨਕੂਲ ਨਹੀਂ ਸੀ ਸੋਂ ਉਸ ਨੇ ਬੰਧਨ ਮੁਕਤ ਹੋਣ ਦਾ ਜੁਗਾੜ ਵੀ ਲੱਭ ਲਿਆ ।ਧਰਮਾਂ ਵਾਲੇ ਲੱਖ ਆਖਣ ਇਹ ਕਰਨਾਂ ਹੀ ਪੈਦਾ ਹੈ । ਮੇਰਾ ਕਸ਼ਮੀਰੀ ਮਿੱਤਰ ਬੱਕਰ ਈਦ ਵਾਲੇ ਦਿਨ ਸ਼੍ਰੀ ਨਗਰ ਦੇ ਬਜ਼ਾਰਾਂ ਦੇ ਨਜ਼ਾਰੇ ਦੱਸ ਰਿਹਾ ਸੀ। ਮੈ ਮਨ ਦਾ ਸੰਕਾਂ ਦੂਰ ਕਰਨ ਲਈ ਸੁਆਲ ਪੁਛਿਆਂ ਕਿ “ਬੱਕਰੀਦ ਤੇ ਬੱਕਰੇ ਨੂੰ ਜਿਬਾਹ ਕਰਨ ਲਈ ਪੜ੍ਹੀ ਜਾਣ ਵਾਲੀ ਇਸਲਾਮੀ ਬਾਣੀ ਨੂੰ ਪ੍ਰਤੀ ਬੱਕਰਾ ਕਿੰਨਾਂ ਕੁ ਸਮਾਂ ਲਗਦਾ ਹੋਊ”? ਸੋਚ ਵਿਚਾਰ ਕੇ ਉਹਨੇ ਦੱਸਿਆ ਕਿ ਭਾਵੇਂ ‘ਇਟ ਡਿਪੈਂਡਸ ਆਨ ਇਨਡਿਊਜਅਲਸ਼ ਸਪੀਡ’ ਪਰ ਫਿਰ ਵੀ 4-5 ਮਿੰਟ ਲੱਗ ਹੀ ਜਾਦੇ ਹੋਣੇ ਆ। ਮੈਂ ਇਹ ਜਾਨਣ ਤੇ ਆਪਣੀ ਖੁਸੀ ਦਾ ਪ੍ਰਗਟਾਵਾ ਕੀਤਾ ਕਿ ਚਲੋਂ ਏਸੇ ਬਹਾਨੇ ਇਸ ਧਾਰਮਿਕ ਤਿਉਹਾਰ ’ਤੇ ਖੁਦਾ ਨੂੰ ਏਨੇ ਵੱਡੇ ਪੱਧਰ ਤੇ ਯਾਦ ਤਾਂ ਕੀਤਾ ਜਾਦਾ। ਆਖਰ ਲੱਖਾਂ ਦੀ ਤਦਾਦ ‘ਚ ਜਾਨਵਰ ਵੱਡਿਆ ਜਾਦਾ। ਪਰ ਉਸ ਦਾ ਜੁਆਬ ਵੀ ਕਰੰਟ ਲਾਉਣ ਵਾਲਾ ਹੀ ਸੀ ਅਖੇ “ਏਨਾਂ ਟਾਇਮ ਕਿਸ ਕੋਲ ਹੁੰਦਾ ਆਪਣਾਂ ਈ ਜੁਗਾੜ ਕਰਨਾਂ ਪੈਦਾ”। ਮੈਂ ਉਤਸੁਕਤਾ ਨਾਲ ਪੁਛਿਆ ਉਹ ਕਿਵੇਂ? ਕਹਿੰਦਾ “ਜਾਨਵਰ ਦੀ ਧੌਣ ਵੱਢਣ ਵਾਲੇ ਛੁਰੇ ਤੇ ਹੀ ਉਹ ਕਲਾਮ ਲਿਖਿਆਂ ਹੁੰਦਾ ਪਹਿਲਾਂ ਇੱਕ ਅੱਧੇ ਵਾਰੀ ਪੜ੍ਹ ਲੈਦੇ ਫਿਰ ਸਾਰਾ ਦਿਨ ਉਹੀਉ ਚੱਲੀ ਜਾਦਾ, ‘ਜੋ ਉਸ ਕੋ ਪੜ੍ਹਾ ਵੋ ਤੁਝੇ ਵੀ ਪੜ੍ਹਾ’, ‘ਜੋ ਉਸ ਕੋ ਪੜ੍ਹਾ ਵੋ ਤੁਝੇ ਵੀ ਪੜ੍ਹਾ । ”
                                                                *ਬੱਧਾ ਚਟੀ ਜੋ ਭਰੇ ਨਾ ਗੁਣ ਨਾ ਉਪਕਾਰ॥
                                                                                                ਸਲੋਕ ਮ:2

Read more...

Sunday, January 10, 2010

ਬਾਈਆਂ ਦੀਆਂ ਵਨਗੀਆਂ



ਅਵਤਾਰ ਸਿੰਘ ਦਿੱਲੀ
ਦੁਨੀਆਂ ਵਿੱਚ ਜੇਕਰ ਧੀਂਗ ਤੋਂ ਧੀਂਗ ਬੰਦਿਆਂ ਦੀ ਕਮੀ ਨਹੀਂ ਤਾਂ ਇਸ ਦੁਨੀਆਂ ਵਿਚ ਨਮੂਨਿਆਂ ਦੀ ਵੀ ਕੋਈ ਕਮੀ ਨਹੀਂ।ਜ਼ਿਆਦਾਤਰ ਸਿੱਧੇ ਸਾਧੇ ਅਤੇ ਦਿਲਾਂ ਦੇ ਸਾਫ ਬੰਦਿਆਂ ਨਾਲ ਰਹਿਣ ਤੋਂ ਬਾਅਦ ਜਦੋਂ ਦਿਲੀ ਵਿਚ ਆ ਕੇ ਮੇਰਾ ਤਰ੍ਹਾਂ ਤਰ੍ਹਾਂ ਦੇ ਲੋਕਾਂ ਨਾਲ ਵਾਹ ਪਿਆ ਤਾਂ ਪਤਾ ਲਗਾ ਕਿ ਚਾਂਦੀ ਕਿਸ ਭਾਅ ਵਿਕਦੀ ਏ..! ਗੱਲ ਇਸ ਤਰ੍ਹਾਂ ਏ ਜੀ ਕਿ ਜਦੋਂ ਮੈਂ ਨੌਕਰੀ ਕਰਨ ਦਿੱਲੀ ਆਇਆ ਤਾਂ ਬੜੇ ਲੋਕ ਇਸ ਤਰਾਂ ਦੇ ਮਿਲੇ ਕਿ ਉਹਨਾਂ ਕਿਸੇ ਦੀ ਗਲਤੀ ਤਾਂ ਕੀ ਬੋਚਣੀ (ਛੁਪਾਣੀ) ਹੁੰਦੀ ਸੀ ਸਗੋਂ ਦੂਜੇ ਦੀਆਂ ਲੱਤਾਂ ਖਿੱਚਣ ਵਿਚ ਮੁਹਾਰਤ ਹੁੰਦੀ ਸੀ।ਚਲੋ ਜੀ ਇਸ ਤਰ੍ਹਾਂ ਦੇ ਲੋਕ ਤਾਂ ਆਪਣਾ ਆਪ ਬਚਾਉਣ ਵਿਚ ਲੱਗੇ ਰਹਿੰਦੇ ਨੇ ਪਰ ਕੁਝ ਲੋਕ ਇਸ ਤਰਾਂ ਦੇ ਨਮੂਨੇ ਮਿਲੇ ਜਿਨ੍ਹਾਂ ਉਪਰ ਕਦੇ ਤਰਸ ਆਉਦਾ, ਕਦੇ ਹਾਸਾ ਆਉਦਾ ਪਰ ਇਹ ਲੋਕ ਤਾਂ ਆਪਣੇ ਆਪ ਨੂੰ ਪਤਾ ਨਹੀਂ ਕੀ ਤੋਪ ਸਮਝਦੇ।ਇਹਨਾਂ ਤੋਪਾ ਤੋਂ ਐਨਾ ਡਰ ਲੱਗਦੈ ਕਿ ਪਤਾਂ ਨਹੀਂ ਇਹਨਾਂ ਦਾ ਮੂੰਹ ਕਿੱਦਰ ਨੂੰ ਹੋ ਜਾਵੇ ਕਿਉਕਿ ਇਹਨਾਂ ਕਿਸੇ ਦਾ ਘਰ ਪੱਟਣ ਲੱਗਿਆ ਕੁਝ ਸੋਚਣਾ ਥੋੜਾ ਏ..! ਬਾਕੀ ਇਹਨਾਂ ਦਾ ਇਹ ਵੀ ਪਤਾਂ ਨਹੀਂ ਕਿ ਇਹਨਾਂ ਨੂੰ ਕਿਸ ਦਾ ਕਦੋਂ ਕਿੰਨਾਂ ਕੁ ਪਿਆਰ ਆਉਣ ਲੱਗ ਜਾਵੇ ਅਤੇ ਉਸ ਦੀਆਂ ਸਿਫਤਾਂ ਦੇ ਪੁਲ ਬੰਨ ਦੇਣ ।ਹੁਣ ਤਾਂ ਤੁਸੀ ਸਮਝ ਹੀ ਗਏ ਹੋਵੋਗੇ ਕਿ ਮੈਂ ਕਿੰਨਾਂ ਲੋਕਾਂ ਦੀ ਗੱਲ ਕਰ ਰਿਹਾ ਹਾਂ ..ਜੀ ਹਾਂ ਸਹੀਂ ਪਹਿਚਾਣਿਆ ਮੈਂ ਉਹਨਾਂ ਦੋਗਲੇ ਲੋਕਾਂ ਦੀ ਗੱਲ ਕਰ ਰਿਹਾ ਜਿੰਨਾਂ ਹਰ ਪੈਰ ਤੇ ਮੁਕਰਨਾ ਹੁੰਦਾ ਏ ਅਤੇ ਜਿੰਨਾਂ ਦਾ ਅਗਲਾ ਬੋਲ ਤੇ ਕਦਮ ਕੋਈ ਵੀ ਭੁਚਾਲ ਲਿਆ ਸਕਦਾ । ਇਹਨਾਂ ਦੀ ਇਹ ਵੀ ਖਾਸੀਅਤ ਹੈ ਕਿ ਸ਼ੁਰੂਆਤ ਹਮੇਸ਼ਾ ਹਲਮਾਵਰ ਹੁੰਦੀ ਏ ਜਦ ਸੇਰ ਨੂੰ ਸਵਾ ਸੇਰ ਮਿਲ ਜਾਵੇ ਤਾਂ ਗਲਤੀ ਮੰਨਣ ਲੱਗਿਆ ਵੀ ਬਹੁਤੀ ਦੇਰ ਨਹੀਂ ਲਗਾਉਦੇ,ਪਰ ਵੱਡੀ ਗੱਲ ਇਹ ਵੀ ਹੈ ਕਿ ਇਹਨਾਂ ਕਿਸੇ ਵੀ ਗਲਤੀ ਤੋਂ ਕੁਝ ਵੀ ਸਿੱਖਣਾ ਨਹੀਂ ਹੁੰਦਾ,ਸਿੱਖਣ ਵੀ ਕਿਉ..? ਇਹ ਤਾਂ ਵਿਦਵਾਨ ਲੋਕ ਹੁੰਦੇ ਨੇ ਅਤੇ ਘਰੋਂ ਇਹ ਸਮਾਜ ਬਦਲਣ ਚੱਲੇ ਸੀ ।
ਚਲੋ ਦੋਗਲੇ ਬੰਦਿਆਂ ਦੀ ਗੱਲ ਤਾਂ ਛੱਡੋਂ… ਮੈਂ ਤੁਹਾਨੂੰ ਉਹਨਾਂ ਝੂਠੇ ਅਤੇ ਫੋਕੀ ਟੌਹਰ ਬਣਾਉਣ ਵਾਲਿਆਂ ਪਰ ਦਿਲ ਵਿਚ ਕੁਝ ਨਾ ਰੱਖਣ ਵਾਲੇ ਬੰਦਿਆਂ ਦੀ ਗੱਲ ਸੁਣਾਉਦਾ ਹਾਂ ਜੋ ਧੱਕੇ ਦੇ ਸਕੇ ਅਤੇ ਪਿਆਰ ਵਿਚ ਧੋਖਾ ਖਾਏ ਹੋਏ ਦਰ ਦਰ ਆਪਣੀ ਕਹਾਣੀ ਸੁਣਾਉਦੇ ਫਿਰਦੇ ਨੇ ਅਤੇ ਉਹਨਾਂ ਦੀ ਬਿਮਾਰੀ ਦੀ ਦਵਾਈ ਵੀ ਲੋਕਾਂ ਤੋਂ ਆਪਣੀ ਕਹਾਣੀ ਸੁਣਾ ਕੇ ਮਿਲਦੀ ਹਮਦਰਦੀ ਹੀ ਏ ਪਰ ਅਫਸੋਸ ਲੋਕਾਂ ਨੂੰ ਕੁਝ ਦੇਰ ਬਾਅਦ ਉਹਨਾਂ ਦੀਆਂ ਹੀ ਗਲਤੀਆਂ ਨਜ਼ਰ ਆ ਜਾਂਦੀਆਂ ਨੇ ਜਿਸ ਲਈ ਇਹਨਾਂ ਨੂੰ ਆਪਣੀ ਪ੍ਰੇਮ ਕਹਾਣੀ ਸੁਣਾਉਣ ਲਈ ਕੋਈ ਨਵਾਂ ਸਾਥੀ ਲੱਭਣਾ ਪੈਂਦਾ ਏ । ਜੋ ਗੱਲ ਸੁਣ ਕੇ ਝ ਹਮਦਰਦੀ ਭਰੇ ਸ਼ਬਦ ਬੋਲੇ ਜੋ ਇਹਨਾਂ ਲਈ ਗੁਲੂਕੋਜ਼ ਦਾ ਕੰਮ ਕਰਨ..।ਅਸਲ ਵਿਚ ਇਹ ਲੋਕ ਤਾਂ ਇਸ਼ਕ ਦੇ ਮਾਰੇ ਨੇ ਜਿੰਨਾਂ ਲੱਗੀਆ ਵੇਲੇ ਤੀਆਂ ਵਰਗੇ ਦਿਨ ਲੰਘਾਏ ਨੇ ਜੋ ਅੱਜ ਇਕੱਲਿਆਂ ਲਈ ਵਿਛੋੜੇ ਵਿਚ ਦਿਨ ਕੱਢਣੇ ਸੱਪਾਂ ਦੇ ਡੰਗ ਸਹਿਣ ਬਰਾਬਰ ਹੋ ਗਿਆ ਏ।ਹਾਏਏਏ … ਬੇਚਾਰਾ ਇਸ਼ਕ ਵਿਚ ਫੇਲ੍ਹ ਹੋਇਆ ਭਾਈਚਾਰਾਂ ……।
ਕੋਈ ਗੱਲ ਨਹੀਂ ਯਾਰੋ ਦਿਲ ਰੱਖੋ ਅਸੀਂ ਹੁਣ ਥੋੜਾ ਅੱਗੇ ਵੱਧ ਲਈਏ ਜਿੱਥੇ ਸਾਡੇ ਪਿੰਡ ਵਾਲੇ ਇਕ ਮਾਸਟਰ ਦੀ ਕੈਟਾਗਿਰੀ ਵਾਲਾ ਭਾਈਚਾਰਾ ਸਾਡਾ ਇੰਤਜ਼ਾਰ ਕਰ ਰਿਹਾ ਏ ।ਇਹ ਜੀ ...ਉਹ ਲੋਕ ਨੇ ਜੋ ਸਤਿ ਸ਼੍ਰੀ ਅਕਾਲ ਦੇ ਬਹੁਤ ਭੁੱਖੇ ਨੇ ਭਾਵ ਇਹਨਾਂ ਨੂੰ ਸਤਿਕਾਰ ਦੀ ਕੁਝ ਜ਼ਿਆਦਾ ਹੀ ਲੋੜ ਏ ।ਇਹਨਾਂ ਤੋਂ ਫੂਕ ਸ਼ਕਾ ਕੇ ਕੋਈ ਵੀ ਕੰਮ ਲਿਆ ਜਾ ਸਕਦਾ ਏ ਬੱਸ ਇਹਨਾਂ ਦੀ ਸਾਹਮਣੇ ਵਾਲੇ ਵਿਚ ਸਿਫਤ ਕਰਨ ਦੀ ਕਲ੍ਹਾ ਹੋਵੇ।ਫਿਰ ਇਹਨਾਂ ਨੂੰ ਨਾ ਤਾਂ ਪੈਸਿਆ ਦੀ ਕੋਈ ਪ੍ਰਵਾਹ ਹੁੰਦੀ ਏ ਅਤੇ ਨਾ ਹੀ ਸਮੇਂ ਦੀ ....।ਇਕ ਗੱਲ ਹੋਰ ਆਪ ਜੀ ਨੂੰ ਆਪਣੇ ਬੇਗਾਨਿਆ ਦੀ ਵੀ ਕੋਈ ਪਹਿਚਾਣ ਨਹੀਂ ਪਰ ਉਂਝ ਆਪ ਜੀ ਦਾ ਨਜ਼ਰੀਆਂ ਬੜਾ ਵਿਸ਼ਾਲ ਏ …!ਇਹਨਾਂ ਦੀ ਇਕ ਹੋਰ ਵੀ ਖਾਸੀਅਤ ਏ ਜੂ ਕਿ ਜੇ ਇਹਨਾਂ ਕੋਲ ਪੈਸੇ ਨਾ ਹੋਣ ਤਾਂ ਇਹ ਭੁੱਖੇ ਵੀ ਸੌ ਜਾਂਦੇ ਨੇ ਪਰ ਇਹਨਾਂ ਆਪਣੀਆਂ ਦੋ ਤਿੰਨ ਸਹੇਲੀਆਂ ਨਾਲ ਹਰ ਰੋਜ਼ ਕਈ ਕਈ ਘੰਟੇ ਠਰਕ ਜ਼ਰੂਰ ਭੋਰਨੀ ਹੁੰਦੀ ਏ । ਦੇਖਿਆ ਕਿੰਨੇ ਮਹਾਨ ਲੋਕ ਨੇ ਇਹਨਾਂ ਨੂੰ ਜੇ ਮਿਲਣ ਦਾ ਦਿਲ ਕਰਦਾ ਹੋਵੇ ਤਾਂ ਇਕ ਗੱਲ ਦਾ ਜ਼ਰੂਰ ਧਿਆਨ ਰੱਖਣਾ ਕਿ ਇਹਨਾਂ ਨੂੰ ਬੁਲਾਉਣ ਵੇਲੇ ਭਾਸ਼ਾ ਦਾ ਖਿਆਲ ਹਰ ਹਾਲਤ ਵਿਚ ਰੱਖਿਆ ਜਾਵੇ ਕਿਉਕਿ ਇਹ ਬਾਈ ਜੀ ਹੁੰਦੇ ਨੇ । ਜੇ ਕੋਈ ਇਹਨਾਂ ਨਾਲ ਭਾਸ਼ਾ ਦੇ ਮਾਮਲੇ ਵਿਚ ਕੋਈ ਵੀ ਕੋਤਾਹੀ ਵਰਤਦਾ ਹੈ ਤਾਂ ਉਹਨਾਂ ਲੋਕਾਂ ਨੂੰ ਇਹ ਬੁਲਾਣਾ ਛੱਡ ਦਿੰਦੇ ਨੇ ਤੇ ਤੁਹਾਡੇ ਕੋਲ ਇਹਨਾਂ ਦੀਆਂ ਗੱਲ ਸੁਣ ਕੇ ਸਿੱਖਿਆ ਲੈਣ ਅਤੇ ਹੱਸਣ ਦਾ ਮੌਕਾ ਹਮੇਸ਼ਾ ਹਮੇਸ਼ਾ ਲਈ ਖੁੰਝ ਜਾਣਾ ਏ ।ਸੋ ਧਿਆਨ ਰੱਖਣਾ ਜੀ ..ਏ ਬਾਈ ਜੀ ਹੁੰਦੇ ਨੇ..... ! ਤੁਸੀਂ ਆਪਣੀ ਭਾਸ਼ਾ ਵਿਚ ਇਹਨਾਂ ਨੂੰ ਧੱਕੇ ਦੇ ਬਾਈ ਜੀ ਵੀ ਕਹਿ ਸਕਦੇ ਹੋ ……!
ਮੋਬਾਈਲ ਨੂੰ: 09717540022

Read more...

ਮੁੱਠੀ 'ਚੋਂ ਕਿਰਦੇ ਪਲ

ਧੰਨਵਾਦ

ਇਸ ਵੈਬ ਪੇਜ 'ਤੇ ਫੇਰੀ ਪਾਉਣ ਵਾਲਿਆ ਦਾ ਧੰਨਵਾਦ

  © Blogger templates Newspaper III by Ourblogtemplates.com 2008

Back to TOP