ਅੰਦਰੂਨੀ ਸੁਰਖਿਆ ਲਈ ਖਤਰਾ
ਅਸ਼ਵਨੀ ਕੁਮਾਰ ਪੰਕਜਪਹਿਲਾ
ਮਾਰਨ ਤੋਂ ਪਹਿਲਾਂ
ਅੰਤਿਮ ਇੱਛਾ ਜ਼ਰੂਰ ਪੁਛਦਾ ਹੈ
ਕਿਉਂਕਿ ਉਹ ਇਕ ਸਵਿਧਾਨ ਨਾਲ ਬੱਝਾ ਹੈ
ਦੂਜਾ
ਪਹਿਲਾਂ ਜਾਤ ਪੁਛਦਾ ਹੈ
ਧਰਮ ਪੁਛਦਾ ਹੈ
ਫਿਰ ਮਾਰਦਾ ਹੈ
ਕਿਉਂਕਿ ਉਹ ਇਕ ਮਹਾਨ ਸੰਸਕ੍ਰਿਤੀ ਦਾ ਅਨੁਯਾਈ ਹੈ
ਤੀਜਾ
ਕੁਝ ਵੀ ਨਹੀਂ ਪੁਛਦਾ
ਬੱਸ ਮਾਰ ਦਿੰਦਾ ਹੈ
ਕਿਉਂ ਕਿ ਉਹ ਜਾਤ ਧਰਮ ਸੰਵਿਧਾਨ ਕੁਝ ਨਹੀਂ ਮੰਨਦਾ
ਅਤੇ ਜਦੋਂ ਅਸੀਂ
ਇਨ੍ਹਾਂ ਤਿਨ੍ਹਾਂ ਦੇ ਹਮਲਿਆ ਦਾ ਵਿਰੋਧ ਕਰਦੇ ਹਾਂ
ਤਾਂ ਰਾਸ਼ਟਰ ਦੀ ਅੰਦਰੂਨੀ ਸੁਰਖਿਆ ਲਈ
ਖਤਰਾ ਬਣ ਜਾਂਦੇ ਹਾਂ
1 ਆਪਣੀ ਰਾਇ ਇਥੇ ਦਿਓ-:
bhot sohsna likhia hai
Post a Comment